ਵੀਅਤਨਾਮ 'ਚ ਹੜ੍ਹ ਦਾ ਕਹਿਰ, 23 ਹਜ਼ਾਰ ਘਰ ਰੁੜ੍ਹੇ ਤੇ 5 ਮੌਤਾਂ

By  Jashan A December 12th 2018 05:06 PM

ਵੀਅਤਨਾਮ 'ਚ ਹੜ੍ਹ ਦਾ ਕਹਿਰ, 23 ਹਜ਼ਾਰ ਘਰ ਰੁੜ੍ਹੇ ਤੇ 5 ਮੌਤਾਂ,ਹੁਨੋਈ: ਵੀਅਤਨਾਮ 'ਚ ਹੜ੍ਹ ਕਾਰਨ ਸਥਾਨਕ ਲੋਕ ਮੁਸ਼ਕਲਾਂ ਨਾਲ ਜੂੰਝ ਰਹੇ ਹਨ। ਹੁਣ ਤੱਕ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 4 ਲਾਪਤਾ ਹਨ। ਮਿਲੀ ਜਾਣਕਾਰੀ ਮੁਤਾਬਕ ਹੜ੍ਹ ਕਾਰਨ ਕੁਆਂਗ ਟਰਾਈ, ਥੁਆ ਥੀਨ ਹੁਏ, ਕੁਆਂਗ ਨਾਮ, ਕੁਆਂਗ ਨਗਾਇ ਅਤੇ ਬਿਨਹ ਦਿਨਹ 5 ਸੂਬਿਆਂ 'ਚ ਬਰਬਾਦੀ ਦਾ ਮੰਜ਼ਰ ਦੇਖਿਆ ਜਾ ਸਕਦਾ ਹੈ।

ਹੜ੍ਹ ਨੇ ਪੂਰੇ ਇਲਾਕੇ 'ਚ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹੁਣ ਤੱਕ 23,100 ਘਰ , ਕਈ ਪੋਲਟਰੀ ਫਾਰਮ ਰੁੜ੍ਹ ਗਏ। ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਅਤੇ ਲਗਭਗ 61,800 ਪਸ਼ੂ ਮਾਰੇ ਗਏ।

ਹੋਰ ਪੜ੍ਹੋ:2019 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਇਹਨਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

ਬਹੁਤ ਸਾਰੀਆਂ ਸੜਕਾਂ ਰੁੜ੍ਹ ਗਈਆਂ ਅਤੇ ਕਈ ਰਸਤੇ ਬੰਦ ਹੋ ਗਏ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਦੱਸਣਯੋਗ ਹੈ ਕਿ ਵੀਅਤਨਾਮ ਕੁਦਰਤੀ ਆਫਤਾਂ ਨਾਲ ਘਿਰਿਆ ਰਹਿੰਦਾ ਹੈ ਅਤੇ ਇੱਥੇ ਤੂਫਾਨ, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਇਸ ਸਾਲ 189 ਲੋਕ ਲਾਪਤਾ ਹੋਏ ਅਤੇ 140 ਤੋਂ ਵਧੇਰੇ ਜ਼ਖਮੀ ਹੋਏ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post