ਕਣਕ ਵੇਚਣ ਲਈ ਮੰਡੀਆਂ 'ਚ ਰੁਲ ਰਿਹਾ ਭਾਰਤ ਦਾ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ

By  Jagroop Kaur April 26th 2021 08:06 PM

ਬੇਸ਼ੱਕ ਪੰਜਾਬ ਸਰਕਾਰ ਕਣਕ ਦੀ ਖਰੀਦ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਮਾਨਸਾ ਜਿਲ੍ਹੇ ਦੇ ਪਿੰਡ ਦਲੇਲਵਾਲਾ ਦੇ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ ਜਿਸ ਨੇ ਆਪਣਾ ਨਾਮ ਪੂਰੇ ਵਿਸ਼ਵ ਪੱਧਰ ਉਤੇ ਕਮਾਇਆ, ਅੱਜ ਆਪਣੀ ਕਣਕ ਦੀ ਫਸਲ ਵੇਚਣ ਲਈ ਖਰੀਦ ਕੇਂਦਰ ਵਿਚ ਪਿਛਲੇ ਛੇ ਦਿਨਾਂ ਤੋਂ ਬੈਠਾ ਹੋਇਆ ਹੈ।ਭਾਰਤ ਦਾ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਕਣਕ ਵੇਚਣ ਲਈ 6 ਦਿਨਾਂ ਤੋਂ ਮੰਡੀਆਂ 'ਚ ਰੁਲ ਰਿਹੈ...

Read More : ਗੂਗਲ ਦੇ ਸੀਈਓ ਪਿਚਾਈ ਤੇ ਮਾਈਕਰੋਸੌਫਟ ਨੇ ਕੋਵਿਡ ਸੰਕਟ ਨਾਲ ਜੂਝ ਰਹੇ ਭਾਰਤ ਲਈ...

ਫਸਲ ਨੂੰ ਲੈਕੇ ਬੋਲਦੇ ਹੋਏ ਸਵਰਨ ਸਿੰਘ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਉਹ ਆਪਣੀ ਮਨਮਰਜੀ ਕਰਦੀਆਂ ਹਨ ਜਿਸ ਨਾਲ ਆਮ ਕਿਸਾਨ ਕਾਫੀ ਦੁਖੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਈ ਬਰਸਾਤ ਨੇ ਕਣਕ ਗਿੱਲੀ ਕਰ ਦਿੱਤੀ ਸੀ ਜਿਸ ਕਾਰਨ ਖਰੀਦ ਏਜੰਸੀਆਂ ਨਖਰੇ ਕਾਰਨ ਲੱਗ ਪਈਆਂ ਹਨ।For Olympian, selling produce Herculean task

ਉਨ੍ਹਾਂ ਖਰੀਦ ਕੇਂਦਰ ਵਿਚ ਸਹੂਲਤਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਅਨਾਜ ਮੰਡੀ ਵਿਚ ਧੁੱਪ ਤੋਂ ਬਚਣ ਲਈ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਫ਼ਸਲ ਨੂੰ ਢੱਕਣ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ

ਹੁਣ ਸਵਾਲ ਇਹ ਉਠਦਾ ਹੈ ਕਿ ਜਦੋਂ ਵਿਸ਼ਵ ਦਾ ਇੰਨਾ ਵੱਡਾ ਖਿਡਾਰੀ ਆਪਣੀ ਫਸਲ ਵੇਚਣ ਲਈ ਮੰਡੀਆਂ ਵਿਚ ਰੁਲ ਰਿਹਾ ਹੈ ਤਾਂ ਆਮ ਕਿਸਾਨ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜਾ ਭਲੀ-ਭਾਂਤ ਲਗਾਇਆ ਜਾ ਸਕਦਾ ਹੈ।

Related Post