ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਵੱਲੋਂ ਬੀ.ਸੀ ਵਿੰਗ ਦੀ ਦੂਜੀ ਸੂਚੀ ਜਾਰੀ

By  Shanker Badra April 6th 2018 01:29 PM -- Updated: May 1st 2018 06:00 PM

ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਵੱਲੋਂ ਬੀ.ਸੀ ਵਿੰਗ ਦੀ ਦੂਜੀ ਸੂਚੀ ਜਾਰੀ:ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀ.ਸੀ ਵਰਗ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਜੋਨ ਬਣਾ ਕੇ ਪਾਰਟੀ ਦੇ ਆਗੂਆਂ ਨੂੰ ਜੋਨ ਇੰਚਾਰਜ਼ ਬਣਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ ਉਹਨਾਂ ਵਿੱਚ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਸ.ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ,ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ, ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ.ਪੀ, ਸੰਤ ਜਗਜੀਤ ਸਿੰਘ ਲੋਂਪੋ,ਅਵਤਾਰ ਸਿੰਘ ਹਿੱਤ ਦਿੱਲੀ,ਨਛੱਤਰ ਸਿੰਘ ਬਰਨਾਲਾ,ਗੁਰਚਰਨ ਸਿੰਘ ਭਿਵਾਨੀਗੜ ਅਤੇ ਤਾਰਾ ਸਿੰਘ ਸੱਲਾਂ ਮੈਂਬਰ ਐਸ.ਜੀ.ਪੀ.ਸੀ ਦੇ ਨਾਮ ਸ਼ਾਮਲ ਹਨ।

ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਦੱਸਿਆ ਕਿ ਬੀ.ਸੀ ਵਿੰਗ ਦੀ ਸੂਬਾ ਪੱਧਰੀ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਚੌਧਰੀ ਨੰਦ ਲਾਲ,ਬਾਵਾ ਸਿੰਘ ਗੁਮਾਨਪੁਰਾ ਅੰਮ੍ਰਿਤਸਰ,ਹਰੀ ਸਿੰਘ ਨਾਭਾ,ਨਛੱਤਰ ਸਿੰਘ ਬਰਨਾਲਾ,ਨਿਰਮਲ ਸਿੰਘ ਐਸ.ਐਸ,ਜਸਵੰਤ ਸਿੰਘ ਭੁੱਲਰ ਮੋਹਾਲੀ,ਬਲਜੀਤ ਸਿੰਘ ਨੀਲਾ ਮਹਿਲ,ਸੇਵਾ ਸਿੰਘ ਪਠਾਨਕੋਟ ਅਤੇ ਗੁਰਦੀਪ ਸਿੰਘ ਲੰਬੀ ਨੂੰ ਸ਼ਾਮਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਜੋਨ ਇੰਚਾਰਜ ਨਿਯੂਕਤ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਦੀਪ ਸਿੰਘ ਲੰਬੀ ਨੂੰ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਬਠਿੰਡਾ,ਸੁਖਚੈਨ ਸਿੰਘ ਲਾਇਲਪੁਰੀ ਨੂੰ ਜ਼ਿਲ੍ਹਾ ਫਾਜਲਿਕਾ ਅਤੇ ਫਿਰੋਜਪੁਰ,ਨਰਿੰਦਰਪਾਲ ਸਿੰਘ ਮੋਗਾ ਨੂੰ ਜ਼ਿਲ੍ਹਾ ਫਰੀਦਕੋਟ ਅਤੇ ਮੋਗਾ, ਵਿਰਸਾ ਸਿੰਘ ਭਿਖੀਵਿੰਡ ਨੂੰ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ,ਸੁੱਚਾ ਸਿੰਘ ਸੁਚੇਤਗੜ ਨੂੰ ਜ਼ਿਲ੍ਹਾ ਬਟਾਲਾ,ਗੁਰਦਾਸਪੂਰ ਅਤੇ ਪਠਾਨਕੋਟ, ਹਰਪਾਲ ਸਿੰਘ ਸਰਾਓ ਨੂੰ ਜ਼ਿਲ੍ਹਾ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ,ਰਜਿੰਦਰ ਸਿੰਘ ਜੀਤ ਖੰਨਾਂ ਨੂੰ ਜ਼ਿਲ੍ਹਾ ਰੋਪੜ ਅਤੇ ਮੋਹਾਲੀ, ਨਿਰਮਲ ਸਿੰਘ ਐਸ.ਐਸ ਨੂੰ ਜ਼ਿਲ੍ਹਾ ਲੁਧਿਆਣਾ, ਖੰਨਾ ਅਤੇ ਜਗਰਾਊ, ਭੁਪਿੰਦਰਪਾਲ ਸਿੰਘ ਜਾਡਲਾ ਨੂੰ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ, ਮਨਜੀਤ ਸਿੰਘ ਬਿੱਲੂ ਨੂੰ ਜ਼ਿਲ੍ਹਾ ਸੰਗਰੂਰ ਅਤੇ ਮਾਨਸਾ ਅਤੇ ਜਥੇ. ਕਸ਼ਮੀਰਾ ਸਿੰਘ ਨੂੰ ਜ਼ਿਲ੍ਹਾ ਨਵਾਂਸ਼ਹਿਰ ਅਤੇ ਹਸ਼ਿਆਰਪੁਰ ਦਾ ਜੋਨ ਇੰਚਾਰਜ਼ ਬਣਾਇਆ ਗਿਆ ਹੈ।

-PTCNews

Related Post