ਰਾਜਾਸਾਂਸੀ ਰੈਲੀ: ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ

By  Shanker Badra February 13th 2020 03:16 PM

ਰਾਜਾਸਾਂਸੀ ਰੈਲੀ:ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ:ਰਾਜਾਸਾਂਸੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੁਆਰਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਅੱਜ ਰਾਜਾਸਾਂਸੀ 'ਚ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਅਨੇਕਾਂ ਪਾਰਟੀ ਆਗੂ ਮੌਜੂਦ ਹਨ। ਇਸ ਰੋਸ ਰੈਲੀ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕਾਂ ਦਾ ਵੱਡਾ ਇਕੱਠ ਜੁਟਿਆ ਹੈ। ਕੈਪਟਨ ਦੇ ਕਥਿਤ ਝੂਠੇ ਵਾਅਦਿਆਂ ਦੀ ਪੋਲ ਖੋਲ੍ਹੀ ਜਾ ਰਹੀ ਹੈ।

Former CM Parkash Singh Badal Congress government Against Address people In RajaSansi Rally ਰਾਜਾਸਾਂਸੀ ਰੈਲੀ : ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ

ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ,ਜਿਸ ਕਰਕੇ ਸੂਬੇ ਦੇ ਲੋਕ ਕਾਂਗਰਸ ਸਰਕਾਰ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਕਾਨੂੰਨ ਤਹਿਤ ਸਰਕਾਰ ਮੁਅੱਤਲ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਅਤੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਹਰੇਕ ਧਰਮ ਲਈ ਧਾਰਮਿਕ ਸਥਾਨ ਬਣਾਏ ਹਨ।

Former CM Parkash Singh Badal Congress government Against Address people In RajaSansi Rally ਰਾਜਾਸਾਂਸੀ ਰੈਲੀ : ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾਂ ਤੋਂ ਵਧੀਕੀਆਂ ਕੀਤੀਆਂ ਹਨ। ਦੇਸ਼ ਵੰਡ ਸਮੇਂ ਪੰਜਾਬ ਨੂੰ ਆਪਣੀ ਰਾਜਧਾਨੀ ਵੀ ਨਹੀਂ ਦਿੱਤੀ ,ਪੰਜਾਬੀ ਬੋਲਣ ਵਾਲੇ ਸਾਰੇ ਇਲਾਕੇ ਵੀ ਪੰਜਾਬ 'ਚ ਸ਼ਾਮਿਲ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਲਈ ਜਨਤਾ ਨਾਲ ਝੂਠੇ ਵਾਅਦੇ ਕੀਤੇ ਹਨ। ਕੈਪਟਨ ਇੱਕ ਵੀ ਵਾਅਦਾ ਗਿਣਾਵੇ ,ਜੋ ਉਸਨੇ ਪੂਰਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਵਾਅਦਾ ਖ਼ਿਲਾਫ਼ੀ ਕਰਨ ਵਾਲਿਆਂ ਖਿਲਾਫ਼ ਕਾਨੂੰਨ ਬਣਨਾ ਚਾਹੀਦਾ ਹੈ।

Former CM Parkash Singh Badal Congress government Against Address people In RajaSansi Rally ਰਾਜਾਸਾਂਸੀ ਰੈਲੀ : ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ , ਸੂਬੇ ਦਾ ਰਾਜਭਾਗ ਸੰਭਾਲਦੇ ਹੋਏ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਵਫ਼ਾ ਨਹੀਂ ਹੋਏ, ਜਿਸਦੇ ਚਲਦੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਝੂਠੀ ਕਾਂਗਰਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਕਾਂਗਰਸ ਵੱਲੋਂ ਸਤਾਏ ਲੋਕਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਅਤੇ ਕਾਂਗਰਸ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਅਤੇ ਝੂਠੇ ਸਬਜ਼ਬਾਗਾਂ ਵਿਰੁੱਧ ਅੱਜ ਰੈਲੀ ਕੀਤੀ ਜਾ ਰਹੀ ਹੈ।

Former CM Parkash Singh Badal Congress government Against Address people In RajaSansi Rally ਰਾਜਾਸਾਂਸੀ ਰੈਲੀ : ਕੈਪਟਨ ਇੱਕ ਵੀ ਵਾਅਦਾ ਗਿਣਾਵੇ, ਜੋ ਉਸਨੇ ਪੂਰਾ ਕੀਤਾ ਹੋਵੇ :ਪ੍ਰਕਾਸ਼ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਕੈਪਟਨ ਸਰਕਾਰ ਨੇ ਬੰਦ ਕੀਤਾ ਹੈ। ਸੁਖਬੀਰ ਬਾਦਲ ਨੇ ਸਰਕਾਰ ਬਣਨ 'ਤੇ ਪਿੰਡਾਂ ਦੇ ਵਿਕਾਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ 200 ਯੂਨਿਟ ਦੀ ਥਾਂ 400 ਯੂਨਿਟਬਿਜਲੀ ਮੁਫ਼ਤ ਦੇਵਾਂਗਾ। ਕੈਪਟਨ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ 'ਚ ਵਾਧੇ ਕਾਰਨ ਸੂਬੇ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਦੌਰਾਨ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਆਟਾ -ਦਲ ,ਪੈਨਸ਼ਨ ,ਸ਼ਗਨ ਵਰਗੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਕੈਪਟਨ ਸਰਕਾਰ ਨੇ ਬੰਦ ਕੀਤਾ ਹੈ।

-PTCNews

Related Post