ਬਹਿਬਲ ਕਲਾਂ ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਸੂਬਾ ਪ੍ਰਧਾਨ

By  Jasmeet Singh March 29th 2022 08:39 PM

ਕੋਟਕਪੂਰਾ, 29 ਮਾਰਚ 2022: ਪਿਛਲੇ 104 ਦਿਨਾਂ ਤੋਂ ਬੇਅਦਬੀ ਮਾਮਲੇ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਦੋ ਸਿੱਖਾਂ ਦੇ ਪਰਿਵਾਰਾਂ ਨੇ ਘਟਨਾ ਵਾਲੀ ਥਾਂ 'ਤੇ ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਜਿਥੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਕਈ ਸਾਬਕਾ ਵਿਧਿਆਕ ਪੁਹੰਚੇ ਸਨ। ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਾਰੰਟੀ 16 ਦਸੰਬਰ 2021 ਨੂੰ ਇਨ੍ਹਾਂ ਪਰਿਵਾਰਾਂ ਨੇ ਸਰਕਾਰ ਵੱਲੋਂ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹਿਣ 'ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਛੇ ਸਾਲਾਂ ਤੋਂ ਪਾਰਟੀਆਂ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਆਪਣੇ ਸਿਆਸੀ ਫਾਇਦਿਆਂ ਵਜੋਂ ਵਰਤ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਦੇ ਸੰਘਰਸ਼ 'ਚ ਹਰ ਵੇਲੇ ਸਾਥ ਦੇਣ ਦਾ ਵਾਅਦਾ ਕੀਤਾ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਪਹਿਲਾਂ ਵੀ ਆਵਾਜ਼ ਚੁੱਕਦਾ ਰਿਹਾ ਹਾਂ ਅਤੇ ਆਪਣੀ ਪਾਰਟੀ 'ਚ ਰਹਿ ਕੇ ਵੀ ਵਿਰੋਧ ਕਰਦਾ ਰਿਹਾਂ ਅਤੇ ਅੱਗੇ ਵੀ ਗੁਰੂ ਦੇ ਇਨਸਾਫ ਲਈ ਹਮੇਸ਼ਾ ਲੜਾਈ ਲੜਦਾ ਰਹਾਂਗਾ। ਸਿੱਧੂ ਨੇ ਕਿਹਾ ਕਿ ਇਸ ਮਾਮਲੇ 'ਚ ਰਾਜਨੀਤੀ ਕਰਨ ਵਾਲਿਆਂ ਦੇ ਅੱਜ ਕੂੱਝ ਪੱਲੇ ਨਹੀ ਰਿਹਾ ਤੇ ਹੁੰਣ ਆਮ ਆਦਮੀ ਪਾਰਟੀ ਨੇ 24 ਘੰਟਿਆਂ 'ਚ ਇਨਸਾਫ ਦੇਣ ਦੀ ਗੱਲ ਕਹੀ ਸੀ ਪਰ ਮੈਂ ਕਹਿਣਾ ਕਿ ਦੋ ਮਹੀਨੇ ਦਾ ਵਕ਼ਤ ਲੈ ਕੇ ਵੀ ਇਨਸਾਫ ਕਰਨ ਪਰ ਇਸ ਨੂੰ ਲੈ ਕੇ ਸੰਜੀਦਾ ਹੋਣ। ਇਹ ਵੀ ਪੜ੍ਹੋ: ਲੰਬੀ ’ਚ ਲਾਠੀਚਾਰਜ ਮਾਮਲੇ ’ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ ਸਿੱਧੂ ਨੇ ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਪਾਰਟੀ ਦੇ ਸਾਬਕਾ ਵਿਧਾਇਕਾਂ ਨਾਲ 'ਆਪ' ਸਰਕਾਰ ਵਿਰੁੱਧ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ ਸੀ। ਬਹਿਬਲ ਕਲਾਂ ਵੱਲ ਜਾਣ ਤੋਂ ਪਹਿਲਾਂ ਪਾਰਟੀ ਆਗੂਆਂ ਨਾਲ ਇਹ ਤੀਜੀ ਮੀਟਿੰਗ ਸੀ। ਘਟਨਾ ਸਥਾਨ ਦਾ ਦੌਰਾ ਕਰਕੇ ਸਿੱਧੂ ਨੇ ਕੇਸਾਂ ਵਿੱਚ ਜਲਦੀ ਨਿਆਂ ਦੀ ਮੰਗ ਨੂੰ ਦੁਹਰਾਇਆ। -PTC News

Related Post