1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਖ਼ਤਮ

By  Shanker Badra June 15th 2019 11:35 AM

1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਖ਼ਤਮ:ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਹੁਣ ਖ਼ਤਮ ਹੋ ਗਿਆ ਹੈ।ਮਨਮੋਹਨ ਸਿੰਘ 1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਹਨ। 28 ਸਾਲ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਡਾ ਮਨਮੋਹਰਨ ਸਿੰਘ ਸੰਸਦ ਤੋਂ ਬਾਹਰ ਰਹਿਣਗੇ। [caption id="attachment_306921" align="aligncenter" width="300"]former PM Manmohan Singh retires from Rajya Sabha as Congress loses seats in Assam house 1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਖ਼ਤਮ[/caption] ਡਾ. ਮਨਮੋਹਨ ਸਿੰਘ ਆਸਾਮ ਤੋਂ ਰਾਜ ਸਭਾ ਮੈਂਬਰ ਰਹੇ ਹਨ ਪਰ ਇਸ ਵਾਰ ਕਾਂਗਰਸ ਲਈ ਚੋਣਾਂ ਜਿੱਤਣਾ ਆਸਾਨ ਨਹੀਂ ਹੈ।ਆਸਾਮ ਵਿੱਚ ਵਿਧਾਨ ਸਭਾ ਦੀਆਂ 126 ਸੀਟਾਂ ਵਿੱਚੋਂ ਕਾਂਗਰਸ ਕੋਲ ਸਿਰਫ਼ 26 ਸੀਟਾਂ ਹੀ ਹਨ।ਏਆਈਯੂਡੀਐਫ ਦੀਆਂ 13 ਸੀਟਾਂ ਹਨ।ਅਜਿਹੀ ਵਿੱਚ ਏਆਈਯੂਡੀਐਫ ਦੇ ਸਹਿਯੋਗ ਨਾਲ ਵੀ ਕਾਂਗਰਸ ਲਈ ਆਸਾਮ ਤੋਂ ਚੋਣ ਜਿੱਤਣ ਲਈ ਸੰਭਵ ਨਹੀਂ ਸੀ। [caption id="attachment_306924" align="aligncenter" width="300"]former PM Manmohan Singh retires from Rajya Sabha as Congress loses seats in Assam house 1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਖ਼ਤਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਾਕਟਰ ਨਾ ਮਿਲਣ ਕਾਰਨ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ ‘ਚ ਤੋੜਿਆ ਦਮ ,ਪਿਤਾ ਨੇ ਲਾਏ ਦੋਸ਼ ਆਸਾਮ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਹੋਈ ਚੋਣ ਵਿੱਚੋਂ ਇੱਕ ਸੀਟ ਭਾਜਪਾ ਅਤੇ ਦੂਸਰੀ ਸੀਟ ਆਸਾਮ ਗਣ ਪ੍ਰੀਸ਼ਦ ਦੇ ਹਿੱਸੇ ਆਈ ਹੈ।ਇਹ ਦੋਵੇਂ ਸੀਟਾਂ ਡਾ. ਮਨਮੋਹਨ ਸਿੰਘ ਅਤੇ ਐਸ ਕੁਜੂਰ ਦੇ ਕਾਰਜਕਾਲ ਖ਼ਤਮ ਨਾਲ ਹੋਈਆਂ ਹਨ।ਇਨ੍ਹਾਂ ਸੀਟਾਂ ਉਤੇ ਚੋਣ ਲਈ ਚੋਣ ਕਮਿਸ਼ਨ ਪਹਿਲਾਂ ਹੀ ਚੋਣ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ। -PTCNews

Related Post