ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਔਰਤ ਸਮੇਤ ਚਾਰ ਜਣੇ ਫੜੇ

By  Ravinder Singh June 25th 2022 05:54 PM

ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਚੌਕੀ ਬੱਸ ਸਟੈਂਡ ਦੇ ਅਧੀਨ ਆਉਂਦੇ ਇਲਾਕਾ ਸਿਟੀ ਤੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਉਸ ਨੂੰ ਜੁੱਤੀ ਵਿਚ ਪਿਸ਼ਾਬ ਪਿਲਾਉਣ ਨੂੰ ਲੈ ਕੇ ਥਾਣਾ ਜੰਡਿਆਲਾ ਪੁਲਿਸ ਦੀ ਇਤਲਾਹ ਉਤੇ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਰਾਜ ਕੁਮਾਰ ਵੱਲੋਂ ਤਿੰਨ ਵਿਅਕਤੀਆਂ ਤੇ ਇਕ ਔਰਤ ਉਪਰ ਮੁਕੱਦਮਾ ਦਰਜ ਕੀਤਾ ਗਿਆ ਹੈ।

ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਔਰਤ ਸਮੇਤ ਚਾਰ ਜਣੇ ਫੜੇਇਸ ਸਬੰਧੀ ਮੁੱਖ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਾਰੀ ਘਟਨਾ ਉਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਉਤੇ ਕਾਰਵਾਈ ਕਰਦਿਆਂ ਕਿਹਾ ਕਿ ਪੁਲਿਸ ਅੰਮ੍ਰਿਤਸਰ ਸਿਟੀ ਵੱਲੋਂ ਤਿੰਨ ਵਿਅਕਤੀ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਪਤਨੀ ਪੰਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਸਬੰਧੀ ਬਾਕੀ ਅਣਪਛਾਤੇ ਵਿਅਕਤੀਆਂ ਉਤੇ ਮੁਕੱਦਮਾ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਹੈ।

ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਔਰਤ ਸਮੇਤ ਚਾਰ ਜਣੇ ਫੜੇਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਕਾਰਨ ਸਿੱਖ ਨੌਜਵਾਨ ਨੂੰ ਸਿਟੀ ਸੈਂਟਰ ਵਿਚੋਂ ਅਗ਼ਵਾ ਕਰ ਉਸ ਦੀ ਕੁੱਟਮਾਰ ਕਰ ਕੀਤੀ ਗਈ ਤੇ ਬਾਅਦ ਵਿੱਚ ਜੁੱਤੀ ਵਿੱਚ ਪਿਸ਼ਾਬ ਪਿਆਇਆ ਗਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਜਾ ਰਹੀ ਸੀ ਜਿਸ ਉਤੇ ਕਾਰਵਾਈ ਕਰਨ ਲਈ ਬੱਸ ਅੱਡੇ ਚੌਕੀ ਤੇ ਜੰਡਿਆਲਾ ਪੁਲਿਸ ਨੇ ਪੜਤਾਲ ਕਰਦਿਆਂ ਮੁਲਜ਼ਮਾਂ ਉਤੇ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਕੀਤੀ ਹੈ।

ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਔਰਤ ਸਮੇਤ ਚਾਰ ਜਣੇ ਫੜੇਜ਼ਿਕਰਯੋਗ ਹੈ ਕਿ ਪੀੜਤ ਨੇ ਅੰਮ੍ਰਿਤ ਛਕਿਆ ਹੈ ਪਰ ਇਸ ਪਰਿਵਾਰ ਨੇ ਗੁਰੂ ਮਰਿਆਦਾ ਦਾ ਵੀ ਸਤਿਕਾਰ ਨਹੀਂ ਕੀਤਾ ਅਤੇ ਵਾਲਾਂ ਤੋਂ ਫੜ ਕੇ ਇਸ ਸਿੱਖ ਨੂੰ ਘਸੀਟਿਆ ਤੇ ਕੁੱਟਿਆ। ਅੱਧ-ਪਚੱਧ ਜਦੋਂ ਉਸਨੇ ਪਾਣੀ ਮੰਗਿਆ ਤਾਂ ਜੁੱਤੀ ਵਿਚ ਪਾ ਕੇ ਪਾਣੀ ਪਿਲਾਇਆ ਗਿਆ। ਇਨ੍ਹਾਂ ਹੀ ਨਹੀਂ ਪਰਿਵਾਰ ਨੂੰ ਪੁਲਿਸ ਅਤੇ ਪ੍ਰਸ਼ਾਸਨ ਦਾ ਕੋਈ ਖ਼ੌਫ ਵੀ ਨਹੀਂ ਸਗੋਂ ਉਨ੍ਹਾਂ ਮੁੰਡੇ ਦੀ ਵੀਡੀਓ ਬਣਾ ਵਾਇਰਲ ਕਰ ਦਿੱਤੀ। ਉਥੋਂ ਛੁੱਟਣ ਤੋਂ ਬਾਅਦ ਜਾਕੇ ਭਲਾ ਸਿੰਘ ਨੇ ਜੰਡਿਆਲਾਗੁਰੂ ਦੇ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਕਰਤਾਰਪੁਰ 'ਚ ਅੱਗ ਲੱਗਣ ਨਾਲ ਗਰੀਬਾਂ ਦਾ ਆਸ਼ਿਆਨੇ ਹੋਏ ਸੁਆਹ

Related Post