ਮੁੱਖ ਖਬਰਾਂ

ਕਰਤਾਰਪੁਰ 'ਚ ਅੱਗ ਲੱਗਣ ਨਾਲ ਗਰੀਬਾਂ ਦਾ ਆਸ਼ਿਆਨੇ ਹੋਏ ਸੁਆਹ

By Ravinder Singh -- June 25, 2022 5:31 pm -- Updated:June 25, 2022 5:33 pm

ਕਰਤਾਰਪੁਰ : ਅੱਜ ਦੁਪਹਿਰ ਕਰਤਾਰਪੁਰ ਤੋਂ ਕਪੂਰਥਲਾ ਰੋਡ ਉੱਤੇ ਪਿੰਡ ਦਿੱਤੂਨੰਗਲ ਵਿਖੇ ਸੜਕ ਕਿਨਾਰੇ ਵਸੀਆਂ ਝੁੱਗੀਆਂ ਅਚਾਨਕ ਅੱਗ ਦੀ ਲਪੇਟ ਵਿੱਚ ਆਉਣ ਨਾਲ ਜਿੱਥੇ ਸੜ ਕੇ ਸੁਆਹ ਹੋ ਗਈਆਂ ਉੱਥੇ ਇਸ ਅੱਗ ਨੇ 40 ਮਜ਼ਦੂਰ ਪਰਿਵਾਰਾਂ ਦੇ 150 ਤੋਂ ਵੱਧ ਮੈਂਬਰਾਂ ਨੂੰ ਘਰੋਂ ਬੇਘਰ ਕਰ ਦਿੱਤਾ। ਝੁੱਗੀਆਂ ਵਿੱਚ ਪਈ ਕਈ ਕੁਇੰਟਲ ਕਣਕ ਚੌਲ, ਮੱਕੀ ਤੇ ਹੋਰ ਰਾਸ਼ਨ, ਲੀੜਾ ਕੱਪੜਾ, ਭਾਂਡਾ-ਠੀਕਰਾ, ਨਕਦੀ , 35 ਦੇ ਕਰੀਬ ਸੋਲਰ, ਬੈਟਰੀਆਂ, ਅਨੇਕਾਂ ਸਿਲਾਈ ਮਸ਼ੀਨਾਂ 9 ਸਾਈਕਲ, ਦੋ ਮੋਟਰਸਾਈਕਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਮਿੰਟਾਂ ਸਕਿੰਟਾਂ ਵਿੱਚ ਹੀ ਸੜ ਗਏ। ਸੜੇ ਹੋਏ ਸਾਮਾਨ ਵਿਚੋਂ ਮਜਬੂਰ ਮਜ਼ਦੂਰ ਪਰਿਵਾਰ ਕੁੱਝ ਨਾ ਕੁੱਝ ਬਚਿਆ ਸਾਮਾਨ ਲੱਭਦੇ ਨਜ਼ਰ ਆਏ।

ਕਰਤਾਰਪੁਰ 'ਚ ਅੱਗ ਲੱਗਣ ਨਾਲ ਗਰੀਬਾਂ ਦਾ ਆਸ਼ਿਆਨੇ ਹੋਏ ਸੁਆਹਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਖ਼ਬਰ ਮਿਲਣ ਸਾਰ ਹੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਉੱਤੇ ਮੌਕੇ ਉੱਤੇ ਨਾਇਬ ਤਹਿਸੀਲਦਾਰ ਕਰਤਾਰਪੁਰ ਅਤੇ ਸਥਾਨਕ ਪੁਲਿਸ ਵੱਲੋਂ ਪੁੱਜ ਕੇ ਰਿਪੋਰਟ ਤਿਆਰ ਕੀਤੀ ਗਈ। ਆਮ ਵਾਂਗ ਹੀ ਫਾਇਰ ਬ੍ਰਿਗੇਡ ਵੱਲੋਂ ਲੇਟ ਪੁੱਜ ਕੇ ਬੁੱਝੀ ਹੋਈ ਅੱਗ ਉਤੇ ਪਾਣੀ ਪਾਇਆ ਗਿਆ।

ਕਰਤਾਰਪੁਰ 'ਚ ਅੱਗ ਲੱਗਣ ਨਾਲ ਗਰੀਬਾਂ ਦਾ ਆਸ਼ਿਆਨੇ ਹੋਏ ਸੁਆਹਮੌਕੇ ਉੱਤੇ ਪੀੜਤ ਮਜ਼ਦੂਰਾਂ ਅਨੰਦੀ ਸਿੰਘ, ਦਵਿੰਦਰ ਅਤੇ ਹੋਰਾਂ ਨੇ ਦੱਸਿਆ ਕਿ ਉਹ ਝੋਨੇ ਦੀ ਲੁਆਈ ਕਰਨ ਇੱਧਰ ਉੱਧਰ ਗਏ ਹੋਏ ਸਨ। ਦੁਪਹਿਰ ਵੇਲੇ ਖ਼ਬਰ ਮਿਲੀ ਕਿ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਤਾਂ ਉਹ ਮੌਕੇ ਉਤੇ ਆਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਕੁੱਝ ਨੇੜੇ ਦੇ ਲੋਕਾਂ ਨੇ ਬੜੀ ਹਿੰਮਤ ਜੁਟਾ ਕੇ ਚਾਰ ਨਾਬਾਲਗ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਕਰਤਾਰਪੁਰ 'ਚ ਅੱਗ ਲੱਗਣ ਨਾਲ ਗਰੀਬਾਂ ਦਾ ਆਸ਼ਿਆਨੇ ਹੋਏ ਸੁਆਹਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਮੌਕੇ ਉੱਤੇ ਪੁੱਜ ਕੇ ਪੀੜਤ ਮਜ਼ਦੂਰਾਂ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ 75 ਸਾਲਾਂ ਦੀ ਕਥਿਤ ਅਜ਼ਾਦੀ ਦੇ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਰੋਟੀ, ਕੱਪੜਾ ਅਤੇ ਮਕਾਨ ਸਮੇਤ ਪੀਣ ਵਾਲਾ ਸਾਫ ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਤੱਕ ਆਮ ਲੋਕਾਂ ਨੂੰ ਮੁਹੱਈਆ ਨਹੀਂ ਕਰਵਾ ਸਕੀਆਂ। ਬੇਘਰੇ ਅਤੇ ਬੇਜ਼ਮੀਨੇ ਕਿਰਤੀ ਲੋਕ ਝੁੱਗੀ ਝੌਂਪੜੀਆਂ ਵਿੱਚ ਦਿਨ ਕਟੀ ਕਰਨ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਮੁੜ ਵਸੇਬੇ ਦਾ ਤੁਰੰਤ ਪ੍ਰਬੰਧ ਕਰਦੇ ਹੋਏ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਬੇਘਰੇ ਤੇ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਉਤੇ ਪੱਕੇ ਮਕਾਨ ਉਸਾਰ ਕੇ ਦਿੱਤੇ ਜਾਣ।

ਇਹ ਵੀ ਪੜ੍ਹੋ : ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਨੇ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਖ਼ੁਦ ਨੂੰ ਮਾਰੀ ਗੋਲ਼ੀ 

  • Share