ਓਕਲਾਹੋਮਾ ਦੇ ਇਕ ਹਸਪਤਾਲ 'ਚ ਹੋਈ ਫਾਇਰਿੰਗ, ਚਾਰ ਲੋਕਾਂ ਦੀ ਮੌਤ, ਕਈ ਜ਼ਖਮੀ

By  Riya Bawa June 2nd 2022 07:27 AM -- Updated: June 2nd 2022 07:39 AM

ਓਕਲਾਹੋਮਾ: ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੁਲਸਾ, ਓਕਲਾਹੋਮਾ ਵਿੱਚ ਇੱਕ ਹਸਪਤਾਲ ਕੰਪਲੈਕਸ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਬੰਦੂਕਧਾਰੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਤੁਲਸਾ ਪੁਲਿਸ ਵਿਭਾਗ ਨੇ ਟਵਿੱਟਰ 'ਤੇ ਕਿਹਾ ਕਿ ਅਧਿਕਾਰੀ ਅਜੇ ਵੀ ਸੇਂਟ ਫਰਾਂਸਿਸ ਹਸਪਤਾਲ ਕੰਪਲੈਕਸ ਨੂੰ ਖਾਲੀ ਕਰਨ ਲਈ ਕੰਮ ਕਰ ਰਹੇ ਹਨ। ਬਾਅਦ ਵਿੱਚ ਪੁਲਿਸ ਨੇ ਇਸ ਹਮਲਾਵਰ ਨੂੰ ਵੀ ਮਾਰ ਵੀ ਗਿਰਾਇਆ।

 ਓਕਲਾਹੋਮਾ ਦੇ ਇਕ ਹਸਪਤਾਲ 'ਚ ਹੋਈ ਫਾਇਰਿੰਗ, ਚਾਰ ਲੋਕਾਂ ਦੀ ਮੌਤ, ਕਈ ਜ਼ਖਮੀ https://www.ptcnews.tv/four-people-were-killed-and-several-others-were-injured-in-a-shooting-at-an-oklahoma-hospital/ #firing inOklahoma #AmericaFiring #Punjabinews #Latestnews

ਕੈਪਟਨ ਰਿਚਰਡ ਮੇਉਲੇਨਬਰਗ ਨੇ ਦੱਸਿਆ ਕਿ ਪੁਲਿਸ ਨੂੰ ਮੈਡੀਕਲ ਕੈਂਪਸ ਦੀ ਇੱਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਰਾਈਫਲ ਵਾਲੇ ਵਿਅਕਤੀ ਬਾਰੇ ਇੱਕ ਕਾਲ ਮਿਲੀ ਅਤੇ ਪਤਾ ਲੱਗਾ ਕਿ ਉਸ ਵਿਅਕਤੀ ਨੇ "ਇੱਕ ਸਰਗਰਮ ਨਿਸ਼ਾਨੇਬਾਜ਼ ਵਜੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ।"

shoting

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲੇ ਦੀਆਂ ਅਸਥੀਆਂ ਜਲ੍ਹ ਪਰਵਾਹ, ਨਮ ਅੱਖਾਂ ਨਾਲ ਸਾਰਿਆਂ ਨੇ ਦਿੱਤੀ ਵਿਦਾਈ

ਮੇਉਲੇਨਬਰਗ ਨੇ ਕਿਹਾ ਕਿ ਜਦੋਂ ਤੱਕ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ, "ਉਨ੍ਹਾਂ ਨੇ ਦੇਖਿਆ ਕਿ ਕੁਝ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇੱਕ ਜੋੜਾ ਪਹਿਲਾਂ ਹੀ ਮਰ ਚੁੱਕਾ ਸੀ।" "ਸਾਨੂੰ ਉਹ ਸ਼ੂਟਰ ਵੀ ਮਰਿਆ ਪਾਇਆ ਗਿਆ। ਅਸੀਂ ਉਸ ਨੂੰ ਸ਼ੂਟਰ ਮੰਨ ਰਹੇ ਹਾਂ ਕਿਉਂਕਿ ਉਸ ਕੋਲ ਇੱਕ ਲੰਬੀ ਰਾਈਫਲ ਅਤੇ ਇੱਕ ਪਿਸਤੌਲ ਸੀ," ਉਸਨੇ ਕਿਹਾ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸ਼ੱਕੀ ਬੰਦੂਕਧਾਰੀ ਦੀ ਮੌਤ ਕਿਵੇਂ ਹੋਈ।

ਗੌਰਤਲਬ ਹੈ ਕਿ ਅਮਰੀਕਾ ਵਿੱਚ ਸਾਲ 2022 ਦੌਰਾਨ ਹੁਣ ਤੱਕ ਸਮੂਹਿਕ ਗੋਲੀਬਾਰੀ ਦੀਆਂ 233 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਹਾਲ ਹੀ 'ਚ ਟੈਕਸਾਸ ਦੇ ਇਕ ਸਕੂਲ 'ਚ ਦਾਖਲ ਹੋ ਕੇ ਹਮਲਾਵਰ ਨੇ 18 ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਦਕਿ ਇਸ ਹਮਲੇ ਵਿੱਚ ਤਿੰਨ ਹੋਰਾਂ ਦੀ ਮੌਤ ਹੋ ਗਈ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਬੰਦੂਕਾਂ ਨੂੰ ਲੈ ਕੇ ਸਖ਼ਤ ਕਾਨੂੰਨਾਂ ਦੀ ਲਗਾਤਾਰ ਚਰਚਾ ਹੋ ਰਹੀ ਹੈ ਪਰ ਇਸ ਬਹਿਸ ਦੇ ਵਿਚਕਾਰ ਲਗਾਤਾਰ ਵੱਡੇ ਪੱਧਰ 'ਤੇ ਮਾਸ ਸ਼ੂਟਿੰਗ ਦਾ ਸਿਲਸਿਲਾ ਜਾਰੀ ਹੈ।

-PTC News

Related Post