ਓਨਟਾਰਿਉ: ਤਾਨਿਆ ਗਰੈਨਿਕ ਐਲਨ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਚੌਥੇ ਉਮੀਦਵਾਰ ਵਜੋਂ ਅੱਗੇ ਆਈ

By  Joshi February 10th 2018 10:42 AM

Fourth candidate announces intention to run for leadership of Ontario PC party: ਓਨਟਾਰਿਉ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਚੌਥੇ ਉਮੀਦਵਾਰ ਵਜੋਂ ਤਾਨਿਆ ਗਰੈਨਿਕ ਐਲਨ ਅੱਗੇ ਆਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲਾਂ ਐਲਾਨੇ ਗਏ ਉਮੀਦਵਾਰਾਂ ਡਗ ਫੋਰਡ, ਕੈਰੋਲੀਨ ਮੁਲਰੌਨੀ ਤੇ ਕ੍ਰਿਸਟੀਨ ਇਲੀਅਟ ਨੂੰ ਸਖ਼ਤ ਟੱਕਰ ਦੇਵੇਗੀ।

Fourth candidate announces intention to run for leadership of Ontario PC partyਤਾਨਿਆ ਦੇ ਮਾਪਿਆਂ ਨੇ ਪਹਿਲੀ ਵਾਰ ਓਨਟਾਰਿਉ ਵਿੱਚ ਮੌਜੂਦਾ ਸੈਕਸ-ਸਿੱਖਿਆ ਪਾਠਕ੍ਰਮ ਵਿਰੁੱਧ ਜ਼ਮੀਨੀ ਲਹਿਰ ਚਲਾਈ ਸੀ। ਤਾਨਿਆ ਗਰੈਨਿਕ ਐਲਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮਾਪਿਆਂ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਮੌਜੂਦਾ ਸੈਕਸ-ਸਿੱਖਿਆ ਪਾਠਕ੍ਰਮ ਵਿਰੁੱਧ ਮੁਹਿੰਮ ਦੀ ਆਵਾਜ਼ ਬੋਲੇ ਕੰਨਾਂ ਤੱਕ ਨਹੀਂ ਪਹੁੰਚ ਸਕਦੀ।  ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਰੂੜੀਵਾਦੀ ਆਵਾਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਨੂੰ ਆਪਣਾ ਸੁਨੇਹਾ ਉੱਚੀ ਅਤੇ ਸਪੱਸ਼ਟ ਆਵਾਜ਼ ਵਿੱਚ ਲੋਕਾਂ ਤੱਕ ਪਹੁੰਚ ਦੀ ਲੋੜ ਹੈ।

Fourth candidate announces intention to run for leadership of Ontario PC partyਦੱਸ ਦੇਈਏ ਕਿ ਡਗ ਫੋਰਡ ਨੇ 29 ਜਨਵਰੀ ਨੂੰ ਇਸ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਕ੍ਰਿਸਟੀਨ ਇਲੀਅਟ ਨੇ 1 ਫਰਵਰੀ ਨੂੰ, ਜਦਕਿ ਮੁਲਰੋਨੀ ਨੇ 5 ਫਰਵਰੀ ਨੂੰ ਇਸ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

—PTC News

Related Post