ਸਰਕਾਰ ਨੇ ਜਾਰੀ ਕੀਤੇ ਆਦੇਸ਼, ਹੁਣ ਕੰਮਕਾਜ ਵਾਲੀਆਂ ਥਾਵਾਂ 'ਤੇ ਇਸ ਤਰੀਕ ਤੋਂ ਲਗਾਈ ਜਾਵੇਗੀ ਕੋਰੋਨਾ ਵੈਕਸੀਨ

By  Jagroop Kaur April 7th 2021 08:15 PM -- Updated: April 7th 2021 08:17 PM

ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਤਹਿਤ ਵੈਕਸੀਨ ਲਗਵਾਉਣ ਦੀ ਮੁੰਹਿਮ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ , ਉਥੇ ਹੀ ਹੁਣ ਕੇਂਦਰ ਸਰਕਾਰ ਜਲਦੀ ਹੀ ਕੰਮਕਾਜ਼ ਵਾਲੀਆਂ ਥਾਵਾਂ ਉਤੇ ਕੋਰੋਨਾ ਟੀਕਾਕਰਨ ਦੀ ਆਗਿਆ ਦੇਣ ਜਾ ਰਹੀ ਹੈ। ਕਿਸੇ ਵੀ ਕਾਰਜ ਸਥਾਨ 'ਤੇ 100 ਯੋਗ ਲਾਭਪਾਤਰੀ ਹੋਣ ਉਤੇ ਉਥੇ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤਾ ਜਾਵੇਗਾ। ਕੇਂਦਰ ਸ਼ਾਸਤ ਰਾਜਾਂ ਤੇ ਪ੍ਰਦੇਸ਼ਾਂ ਨੂੰ ਇਸ ਨੂੰ 11 ਅਪਰੈਲ ਤੋਂ ਲਾਂਚ ਕਰਨ ਨਿਰਦੇਸ਼ ਦਿੱਤੇ ਗਏ ਹਨ।covid-19 vaccination drive at workplaces

ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਜੇ ਕਿਸੇ ਨਿੱਜੀ ਜਾਂ ਜਨਤਕ ਸੰਸਥਾ ਵਿੱਚ 100 ਯੋਗ ਅਤੇ ਇੱਛੁਕ ਲਾਭਪਾਤਰੀ ਹਨ, ਤਾਂ ਕੰਮ ਵਾਲੀ ਥਾਂ ਨੂੰ ਕੋਵਿਡ ਟੀਕਾਕਰਨ ਕੇਂਦਰ ਬਣਾਇਆ ਜਾਵੇਗਾ। ਇਸ ਅਨੁਸਾਰ ਰਾਜਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

Covid-19 vaccination sessions may be allowed at workplaces soon

READ MORE :ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਨੇ ਕੋਰੋਨਾ ਦਾ ਟੀਕਾ ਲਗਵਾਉਂਦੇ ਪਤਨੀ ਲਈ...

ਦਸਣਯੋਗ ਹੈ ਕਿ ਸਰਕਾਰ ਵੱਲੋਂ ਪਹਿਲਾਂ ਹੀ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਪਹਿਲਾਂ ਹੀ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਜੇ ਕਾਰਜ ਸਥਾਨਾਂ ਵਿੱਚ ਇਨ੍ਹਾਂ ਉਮਰ ਸਮੂਹਾਂ ਦੇ 100 ਲਾਭਪਾਤਰੀ ਹੁੰਦੇ ਹਨ, ਤਾਂ ਉਨ੍ਹਾਂ ਦੇ ਟੀਕਾਚਰਨ ਦੀ ਆਗਿਆ ਦਿੱਤੀ ਜਾਏਗੀ।Centre asks states, UTs to prepare COVID-19 vaccination at workplace from  Sunday

ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਵਾਲੀ ਜ਼ਿਲ੍ਹਾ ਟਾਸਕ ਫੋਰਸ ਅਤੇ ਮਿਉਂਸਪਲ ਕਮਿਸ਼ਨਰ ਦੀ ਅਗਵਾਈ ਵਾਲੀ ਸ਼ਹਿਰੀ ਟਾਸਕ ਫੋਰਸ ਕਰਮਚਾਰੀਆਂ ਦੀ ਗਿਣਤੀ ਅਤੇ ਯੋਗਤਾ ਦੇ ਅਧਾਰ ਉਤੇ ਅਜਿਹੇ ਸਰਕਾਰੀ ਅਤੇ ਨਿਜੀ ਕਾਰਜ ਸਥਾਨਾਂ ਦੀ ਪਛਾਣ ਕਰੇਗੀ।

Related Post