ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

By  Shanker Badra May 25th 2021 12:17 PM

ਨਵੀਂ ਦਿੱਲੀ: ਕੋਰੋਨਾ ਦੇ ਨਾਲ-ਨਾਲ ਆਮ ਬੰਦੇ ਉੱਤੇ ਮਹਿੰਗਾਈ ਦੀ ਮਾਰ ਵੀ ਜਾਰੀ ਹੈ। ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵੀ ਜਾਰੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ (ਮੰਗਲਵਾਰ) ਦੇ ਪੈਟਰੋਲ ਤੇ ਡੀਜ਼ਲ ਦੇ ਰੇਟ ਜਾਰੀ ਕੀਤੇ ਹਨ। ਘਰੇਲੂ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੋਵਾਂ ਹੀ ਈਂਧਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

Fuel prices at new record highs; Petrol nears Rs 100/litre in Mumbai ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

ਪੜ੍ਹੋ ਹੋਰ ਖ਼ਬਰਾਂ : ਇਸ ਪਿੰਡ 'ਚ ਕੋਰੋਨਾ ਵਰਗੇ ਲੱਛਣਾਂ ਨਾਲ 40 ਲੋਕਾਂ ਦੀ ਮੌਤ, ਡਾਕਟਰ ਦੇ ਘਰ 'ਚ ਸਿਰਫ ਇੱਕ ਮੈਂਬਰ ਜਿੰਦਾ ਬਚਿਆ 

ਜਾਣਕਾਰੀ ਅਨੁਸਾਰ ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਪ੍ਰਤੀ ਲੀਟਰ ਜਦਕਿ ਪੈਟਰੋਲ ਦੀ ਕੀਮਤ ਵਿੱਚ 23 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿਚ ਮੰਗਲਵਾਰ (25 ਮਈ) ਨੂੰ ਪੈਟਰੋਲ ਦਾ ਰੇਟ 93.44 ਰੁਪਏ ਜਦਕਿ ਡੀਜ਼ਲ ਦਾ ਰੇਟ 84.32 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 99.71 ਰੁਪਏ ਤੇ ਡੀਜ਼ਲ ਦੀ ਕੀਮਤ 91.57 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।

Fuel prices at new record highs; Petrol nears Rs 100/litre in Mumbai ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

ਦੱਸ ਦਈਏ ਕਿ ਹਫਤੇ ਦੇ ਪਹਿਲੇ ਦਿਨ ਸੋਮਵਾਰ ਯਾਨੀ 24 ਮਈ, 2021 ਨੂੰ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸੇ ਤਰ੍ਹਾਂ ਚੇੱਨਈ ਵਿੱਚ ਪੈਟਰੋਲ 95.06 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 89.11 ਰੁਪਏ ਪ੍ਰਤੀ ਲੀਟਰ ਤੇ ਕੋਲਕਾਤਾ ਵਿੱਚ 93.49 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 87.16 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Fuel prices at new record highs; Petrol nears Rs 100/litre in Mumbai ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ   

SMS ਰਾਹੀਂ ਜਾਣੋਂ ਆਪਣੇ ਸ਼ਹਿਰ ਦੇ ਰੇਟ

ਪੈਟਰੋਲ-ਡੀਜ਼ਲ ਦੇ ਰੇਟ ਰੋਜ਼ਾਨਾ ਅਪਡੇਟ ਕੀਤੇ ਜਾਂਦੇ ਹਨ। ਤੁਸੀਂ ਸਿਰਫ ਇਕ SMS ਰਾਹੀਂ ਵੀ ਰੋਜ਼ ਆਪਣੇ ਸ਼ਹਿਰ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਜਾਨ ਸਕਦੇ ਹਨ। ਇਸ ਦੇ ਲਈ ਇੰਡੀਅਨ ਆਇਲ ਦੇ ਗਾਹਕਾਂ ਨੂੰ RSP ਕੋਡ ਲਿਖ ਕੇ 9224992249 ਨੰਬਰ ਉੱਤੇ ਸੰਦੇਸ਼ ਭੇਜਣਾ ਹੋਵੇਗਾ।

-PTCNews

Related Post