Mon, Sep 7, 2026
Whatsapp

ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ    

Reported by:  PTC News Desk  Edited by:  Shanker Badra -- May 24th 2021 05:14 PM -- Updated: May 24th 2021 05:20 PM
ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ    

ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ    

ਫ਼ਰੀਦਕੋਟ : ਜੈਤੋ 'ਚ ਕੋਰੋਨਾ ਮਹਾਮਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਦੀਪ ਸਿੱਧੂ 'ਤੇ ਮੁਕੱਦਮਾ ਦਰਜ ਹੋਇਆ ਹੈ। ਇੱਕ ਦਿਨ ਪਹਿਲਾਂ ਦੀਪ ਸਿੱਧੂਨੇ ਜੈਤੋ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਸਨ। ਫ਼ਰੀਦਕੋਟ ਪੁਲਿਸ ਨੇ ਥਾਣਾ ਜੈਤੋ 'ਚ ਦੀਪ ਸਿੱਧੂ ਖਿਲਾਫ਼ ਕੇਸ ਦਰਜ ਕੀਤਾ ਹੈ। [caption id="attachment_499906" align="aligncenter" width="300"] ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ[/caption] ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ ਦਰਅਸਲ 'ਚ ਬੀਤੇ ਦਿਨੀਂ ਦੀਪ ਸਿੱਧੂ ਜੈਤੋ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਜੈਤੋ ਦੇ ਗੁਰਦੁਆਰਾ ਜੈਤੇਆਣਾ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਜਿਸ ਤੋਂ ਬਾਅਦ ਜੈਤੋ ਪੁਲਿਸ ਨੇ ਦੀਪ ਸਿੱਧੂ ਖ਼ਿਲਾਫ਼ ਮਹਾਮਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਮੁਕੱਦਮਾ ਦਰਜ ਕੀਤਾ ਹੈ। [caption id="attachment_499907" align="aligncenter" width="300"] ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ[/caption] ਦੀਪ ਸਿੱਧੂ ਨੇ ਜੈਤੋ ਦੇ ਗੁਰਦੁਆਰਾ ਜੈਤੋਆਣਾ ਸਾਹਿਬ ਅਤੇ ਪਿੰਡ ਮੱਤਾ ਵਿਖੇ ਦੀਪ ਸਿੱਧੂ ਭਾਸ਼ਣ ਦਿੱਤਾ ਸੀ। ਜਿਸ ਕਰ ਕੇ ਲੋਕਾਂ ਦਾ ਭਾਰੀ ਇਕੱਠ ਹੋਇਆ। ਜਿਸ 'ਤੇ ਕੋਰੋਨਾ ਨਿਯਮਾਂ ਅਤੇ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। [caption id="attachment_499908" align="aligncenter" width="300"] ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ  ਇਸ ਦੌਰਾਨ ਦੀਪ ਸਿੱਧੂ ਨੇ ਮਾਸਕ ਵੀ ਨਹੀਂ ਪਹਿਨਿਆ ਸੀ। ਪੁਲਿਸ ਮੁਤਾਬਕ ਦੀਪ ਸਿੱਧੂ ਵੱਲੋਂ ਪਿੰਡ ਮੱਤਾ ਪਹੁੰਚ ਕੇ ਵੀ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।  ਦੱਸ ਦੇਈਏ ਕਿ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਦੀਪ ਸਿੱਧੂ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਦੀ ਅਪੀਲ ਕਰ ਰਹੇ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK