ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ 'ਤੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ

By  Shanker Badra October 2nd 2020 05:13 PM

ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ 'ਤੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ:ਨਵੀਂ ਦਿੱਲੀ : ਅੱਜ ਪੂਰਾ ਦੇਸ਼ ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ ਮਨਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਨੂੰ ਨਮਨ ਕੀਤਾ ਹੈ। ਮੋਦੀ ਉਨ੍ਹਾਂ ਨੇ ਅੱਜ ਸਵੇਰੇ ਗਾਂਧੀ ਜੀ ਦੀ ਸਮਾਧੀ ਰਾਜਘਾਟ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। [caption id="attachment_436298" align="aligncenter" width="300"] ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ 'ਤੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇਦਿੱਤੀ ਸ਼ਰਧਾਂਜਲੀ[/caption] ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ 'ਤੇ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਦਰਸ਼ ਸਾਡੇ ਭਾਰਤ ਨੂੰ ਖੁਸ਼ਹਾਲ ਤੇ ਦਿਆਲੂ ਬਣਾਉਣ 'ਚ ਮਾਰਗਦਰਸ਼ਨ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਗਾਂਧੀ ਜੈਅੰਤੀ 'ਤੇ ਪਿਆਰੇ ਬਾਪੂ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਦੇ ਜੀਵਨ ਅਤੇ ਮਹਾਨ ਵਿਚਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। [caption id="attachment_436299" align="aligncenter" width="300"] ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ 'ਤੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇਦਿੱਤੀ ਸ਼ਰਧਾਂਜਲੀ[/caption] ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਟਵੀਟ ਸੰਦੇਸ਼ ਵਿਚ ਕਿਹਾ, "ਗਾਂਧੀ ਜਯੰਤੀ ਦੇ ਮੌਕੇ 'ਤੇ ਮੈਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦਾ ਸੱਚ, ਅਹਿੰਸਾ ਅਤੇ ਪਿਆਰ ਦਾ ਸੰਦੇਸ਼ ਸਾਰੀ ਦੁਨੀਆਂ ਵਿਚ ਸਮਾਜ ਵਿਚ ਏਕਤਾ ਅਤੇ ਸਦਭਾਵਨਾ ਦਾ ਸੰਚਾਰ ਕਰ ਰਿਹਾ ਹੈ।" ਲੋਕਾਂ ਦੀ ਭਲਾਈ ਲਈ ਰਾਹ ਪੱਧਰਾ ਕਰਦਾ ਹੈ। ਉਹ ਸਾਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। [caption id="attachment_436297" align="aligncenter" width="300"] ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ 'ਤੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇਦਿੱਤੀ ਸ਼ਰਧਾਂਜਲੀ[/caption] ਇਸ ਦੇ ਇਲਾਵਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ, "ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਬਾਪੂ ਨੂੰ ਨਮਨ। ਰਾਸ਼ਟਰ ਦੀ ਖੁਸ਼ਕਿਸਮਤੀ ਹੈ ਕਿ ਇਤਿਹਾਸ ਦੇ ਨਾਜ਼ੁਕ ਮੋੜ 'ਤੇ, ਇਹ ਅਜਿਹੇ ਆਦਰਸ਼ ਆਦਮੀ ਦਾ ਮਾਰਗ ਦਰਸ਼ਨ ਸੀ ,ਜਿਸਨੇ ਦੇਸ਼ ਨੂੰ ਆਜ਼ਾਦੀ ਦਿੱਤੀ, ਸਮਾਜਿਕ ਨੈਤਿਕਤਾ, ਸਦਭਾਵਨਾ ਅਤੇ ਆਰਥਿਕ ਸਵੈ-ਨਿਰਭਰਤਾ ਨਾਲ ਜੋੜਿਆ। -PTCNews

Related Post