ਡੇਰਾ ਪ੍ਰੇਮੀ ਕਤਲ ਮਾਮਲੇ 'ਚ ਧਰਨਾ ਦੇ ਰਹੇ ਲੋਕਾਂ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ !

By  Jagroop Kaur November 22nd 2020 03:29 PM -- Updated: November 23rd 2020 05:44 PM

ਰਾਮਪੁਰਾ ਫੂਲ : ਬੀਤੇ ਦਿਨੀਂ ਭਗਤਾ ਭਾਈਕਾ ਵਿਚ ਬੇਅਦਬੀ ਕਾਂਡ 'ਚ ਦੋਸ਼ੀ ਦੇ ਪਿਤਾ ਅਤੇ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਇਕ ਹੋਰ ਪੋਸਟ ਪਾਕੇ ਧਮਕੀ ਦਿੱਤੀ ਹੈ । ਜਿਸ ਵਿਚ ਉਸ ਨੇ ਉਹਨਾਂ ਲੋਕਾਂ ਨੂੰ ਧਮਕੀ ਦਿਤੀ ਹੈ ਜੋ ਲੋਕ ਮ੍ਰਿਤਕ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਰੱਖ ਕੇ ਧਰਨਾ ਲਗਾ ਰਹੇ ਹਨ , ਪੋਸਟ ਵਿਚ ਉਸਨੇ ਲਿਖਿਆ ਹੈ,ਕਿ ਉਨ੍ਹਾਂ ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ। ਇਸ ਦੇ ਨਾਲ ਹੀ ਸੁੱਖਾ ਗਿੱਲ ਨੇ ਸਾਫ਼ ਕੀਤਾ ਹੈ ਕਿ ਉਸ ਦਾ ਨਾ ਤਾਂ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਹੈ ਅਤੇ ਨਾ ਹੀ ਕਿਸੇ ਜਾਤ ਧਰਮ ਨਾਲ ਉਸ ਦਾ ਵੈਰ ਹੈ, ਉਸ ਦਾ ਵੈਰੀ ਉਹ ਹੈ ਜੋ ਸਿੱਖ ਕੌਮ ਦੇ ਖ਼ਿਲਾਫ਼ ਹੈ ਜਾਂ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ।

ਦੱਸਣਯੋਗ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਈ ਸੀ। ਇਸ ਲਈ ਉਸ ਨੇ ਬਰਗਾੜੀ ਅਤੇ ਭਗਤਾ ਭਾਈ 'ਚ ਹੋਈ ਬੇਅਦਬੀ ਦਾ ਹਵਾਲਾ ਦਿੱਤਾ ਸੀ। ਇਸ ਵਿਚ ਉਸ ਨੇ ਸਾਫ਼ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਜ਼ਿੰਮੇਵਾਰ ਨਾਲ ਉਹ ਇਸੇ ਤਰ੍ਹਾਂ ਨਜਿੱਠਣਗੇ।

ਹੋਰ ਪੜ੍ਹੋ :ਬੇਅਦਬੀ ਮਾਮਲੇ ‘ਚ ਦੋਸ਼ੀ ਦੇ ਪਿਤਾ, ਡੇਰਾ ਪ੍ਰੇਮੀ ਨੂੰ ਦਿਨ ਦਿਹਾੜੇ ਕੀਤਾ ਕਤਲ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਦੁਕਾਨ 'ਤੇ ਬੈਠੇ ਹੋਏ ਮਨੋਹਰ ਲਾਲ ਨੂੰ ਅਣਜਾਣ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਅਰੰਭੀ ਤਾਂ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਹੱਥ ਲੱਗੀ। ਜਿਸ ਦੇ ਅਧਾਰ 'ਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।

Sukha Gill has long been responsible for the murder of dera premi by the group

Related Post