ਪ੍ਰੇਮ ਸੰਬੰਧਾਂ ਕਾਰਨ ਲੜਕੀ ਦਾ ਕਤਲ.....ਇਲਾਕੇ ਵਿੱਚ ਸਨਸਨੀ

By  Panesar Harinder April 27th 2020 11:44 AM

ਗੜ੍ਹਸ਼ੰਕਰ - ਕੋਰੋਨਾ ਮਹਾਮਾਰੀ ਦੀਆਂ ਖ਼ਬਰਾਂ ਦੇ ਵਿੱਚ ਇੱਕ 'ਆਨਰ ਕਿਲਿੰਗ' ਦੀ ਖ਼ਬਰ ਨੇ ਇਲਾਕੇ ਵਿੱਚ ਸਨਸਨੀ ਫ਼ੈਲਾ ਦਿੱਤੀ ਹੈ। ਮਾਮਲਾ ਪ੍ਰੇਮ ਸੰਬੰਧਾਂ ਨੂੰ ਲੈ ਕੇ ਇੱਕ 19 ਸਾਲਾਂ ਦੀ ਲੜਕੀ ਦੇ ਹੋਏ ਕਤਲ ਦਾ ਹੈ।

ਗੜ੍ਹਸ਼ੰਕਰ ਨਜ਼ਦੀਕੀ ਪਿੰਡ ਸੌਲੀ ਵਿੱਚ ਸਵੇਰੇ ਪੰਜ ਵਜੇ ਸ਼ਮਸ਼ਾਨ ਘਾਟ ਵਿੱਚ ਪਿੰਡ ਦੇ ਕੁਝ ਲੋਕਾਂ ਨੇ ਸਸਕਾਰ ਹੁੰਦੇ ਵੇਖ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਖ਼ੁਲਾਸਾ ਹੋਇਆ ਕਿ 19 ਸਾਲਾਂ ਦੀ ਇੱਕ ਲੜਕੀ ਦੀ ਦੇਰ ਰਾਤ ਮੌਤ ਹੋ ਗਈ ਸੀ ਤੇ ਸਵੇਰੇ ਪੰਜ ਵਜੇ ਉਸਦਾ ਸਸਕਾਰ ਕਰ ਦਿੱਤਾ ਗਿਆ। ਹਾਲਾਂਕਿ ਦੇਰ ਸ਼ਾਮ ਤੱਕ ਪੁਲਿਸ ਅਧਿਕਾਰੀ ਜਾਂਚ ਚੱਲ ਰਹੀ ਦਾ ਹਵਾਲੇ ਦਿੰਦੇ ਰਹੇ ।

ਪੁਲਿਸ ਨੂੰ ਸੂਚਨਾ ਮਿਲਦੇ ਹੀ ਐਸ.ਐਚ.ਓ. ਗੜਸ਼ੰਕਰ ਇਕਬਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਸੌਲੀ ਪਿੰਡ ਵਿੱਚ ਪੁੱਜੇ ਅਤੇ ਸ਼ਮਸ਼ਾਨ ਘਾਟ ਵਿੱਚ ਪਹੁੰਚ ਇਸ ਬਾਰੇ ਤਫ਼ਤੀਸ਼ ਕੀਤੀ ਅਤੇ ਸਸਕਾਰ ਕਰਨ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਲੜਕੀ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਸੀ, ਪਰ ਮ੍ਰਿਤਕਾ ਦਾ ਸਸਕਾਰ ਸਵੇਰੇ ਇੰਨੀ ਜਲਦੀ ਕਰਨ ਦਾ ਉਹ ਕੋਈ ਠੋਸ ਤੇ ਜਾਇਜ਼ ਕਾਰਨ ਨਹੀਂ ਦੱਸ ਸਕੇ, ਜਿਸ ਤੋਂ ਬਾਅਦ ਮ੍ਰਿਤਕ ਮੁਟਿਆਰ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਥਾਣੇ ਸੱਦ ਲਿਆ ਪਰ ਮ੍ਰਿਤਕ ਲੜਕੀ ਦਾ ਭਰਾ ਅਤੇ ਮਾਂ ਘਰ ਤੋਂ ਗਾਇਬ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ.ਐਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ 22 ਅਪ੍ਰੈਲ ਨੂੰ ਪਿੰਡ ਸੌਲੀ ਦੀ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਆਪਣਾ ਘਰ ਛੱਡ ਕੇ ਚਲੀ ਗਈ ਸੀ ਅਤੇ ਲੜਕੀ ਦੇ ਘਰ ਵਾਲਿਆਂ ਨੇ ਪਿੰਡ ਭੱਜਲ ਦੇ ਅਮਨਪ੍ਰੀਤ ਸਿੰਘ ਖਿਲਾਫ ਥਾਣਾ ਗੜ੍ਹਸ਼ੰਕਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਅਮਨਪ੍ਰੀਤ ਸਿੰਘ ਨੂੰ ਪਿੰਡ ਹਾਜੀਪੁਰ ਵਿਖੇ ਕਾਬੂ ਕਰ ਲਿਆ ਗਿਆ ਅਤੇ ਲੜਕੀ ਅਗਲੇ ਦਿਨ ਲੜਕੀ ਗੜ੍ਹਸ਼ੰਕਰ ਰੇਲਵੇ ਸਟੇਸ਼ਨ ਤੋਂ ਮਿਲੀ ਜਿਸਨੂੰ ਉਸ ਦੇ ਘਰ ਦੇ ਪਿੰਡ ਲੈ ਗਏ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਪਰਿਵਾਰ ਦੇ ਪੰਜ ਪਰਿਵਾਰਕ ਮੈਂਬਰਾਂ, ਲੜਕੀ ਦੀ ਮਾਤਾ ਬਲਵਿੰਦਰ ਕੌਰ, ਭਰਾ ਗੁਰਦੀਪ ਸਿੰਘ ਸਿੰਘ, ਭਰਾ ਮਨੀ, ਚਾਚਾ ਸਤਦੇਵ ਅਤੇ ਲਾਲਾ ਨੇ ਲੜਕੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਬਾਅਦ 'ਚ ਗਲਾ ਘੁੱਟ ਕੇ ਮਾਰ ਦਿੱਤਾ। ਮ੍ਰਿਤਕ ਲੜਕੀ ਨੂੰ ਇਨ੍ਹਾਂ ਪੰਜਾਂ ਜਣਿਆਂ ਰਾਤ ਢਾਈ ਵਜੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਲਈ ਲਿਆਂਦਾ। ਪੁਲਿਸ ਦੇ ਦੱਸਣ ਮੁਤਾਬਿਕ ਇਨ੍ਹਾਂ ਪੰਜਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Related Post