ਚੀਨ: ਰੈਸਟੋਰੈਂਟ 'ਚ ਫਟਿਆ ਸਿਲੰਡਰ, 6 ਮੌਤਾਂ, 9 ਜ਼ਖਮੀ

By  Jashan A October 13th 2019 04:13 PM

ਚੀਨ: ਰੈਸਟੋਰੈਂਟ 'ਚ ਫਟਿਆ ਸਿਲੰਡਰ, 6 ਮੌਤਾਂ, 9 ਜ਼ਖਮੀ,ਬੀਜਿੰਗ: ਪੂਰਬੀ ਚੀਨ ਦੇ ਜਿਆਂਗਸੂ ਸੂਬੇ 'ਚ ਇੱਕ ਰੈਸਟੋਰੈਂਟ 'ਚ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਰੈਸਟੋਰੈਂਟ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।

chinaਜਿਨ੍ਹਾਂ ਨੂੰ ਇਲਾਜ ਦੇ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ਹਿਰ ਦੇ ਪ੍ਰਚਾਰ ਵਿਭਾਗ ਦਾ ਕਹਿਣਾ ਹੈ ਕਿ ਇਕ ਰੈਸਟੋਰੈਂਟ ਵਿਚ ਸਥਾਨਕ ਸਮੇਂ ਮੁਤਾਬਕ 11 ਵਜੇ ਗੈਸ ਸਿਲੰਡਰ ਫੱਟ ਗਿਆ।

ਹੋਰ ਪੜ੍ਹੋ:ਉੱਤਰਾਖੰਡ: ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ

chinaਇਸ ਹਾਦਸੇ ਵਿਚ ਝੁਲਸੇ ਕੁੱਲ 15 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

-PTC News

Related Post