ਜਾਰਜ ਫਲਾਇਡ ਹੱਤਿਆ ਮਾਮਲੇ 'ਚ ਪੁਲਿਸ ਅਧਿਕਾਰੀ ਨੂੰ ਹੋਈ 22.5 ਸਾਲ ਦੀ ਸਜ਼ਾ

By  Baljit Singh June 26th 2021 07:39 PM

ਵਾਸ਼ਿੰਗਟਨ: ਅਮਰੀਕਾ ’ਚ ਅਸ਼ਵੇਤ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ’ਚ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੇਰੇਕ ਚੌਵਿਨ ਨੂੰ 22 ਸਾਲ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਚੌਵਿਨ ਨੇ ਫਲਾਇਡ ਦੀ ਧੌਣ ਨੂੰ ਆਪਣੇ ਗੋਡੇ ਨਾਲ ਦਬਾਇਆ ਸੀ, ਜਿਸ ਕਾਰਨ ਸਾਹ ਘੁਟਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ 'ਚ ਬਿਸਤ ਦੋਆਬ ਨਹਿਰ 'ਚ ਰੁੜੇ 2 ਨੌਜਵਾਨ

ਇਸ ਘਟਨਾ ਤੋਂ ਬਾਅਦ ਅਮਰੀਕਾ ’ਚ ਨਸਲੀ ਭੇਦਭਾਵ ਖ਼ਿਲਾਫ਼ ਸਭ ਤੋਂ ਵੱਡਾ ਅੰਦੋਲਨ ਹੋਇਆ ਸੀ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਤਕਰੀਬਨ ਇਕ ਸਾਲ ਦੀ ਚੁੱਪੀ ਤੋਂ ਬਾਅਦ ਚੌਵਿਨ ਨੇ ਫਲਾਇਡ ਦੇ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਉਮੀਦ ਜਤਾਈ ਕਿ ‘ਆਖਿਰਕਾਰ ਹੁਣ ਉਨ੍ਹਾਂ ਦੇ ਮਨ ਨੂੰ ਕੁਝ ਸ਼ਾਂਤੀ ਮਿਲੇਗੀ।’ ਅਸ਼ਵੇਤ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਕਿਸੇ ਪੁਲਸ ਅਧਿਕਾਰੀ ਨੂੰ ਦਿੱਤੀ ਗਈ ਹੁਣ ਤਕ ਦੀ ਸਭ ਤੋਂ ਲੰਮੀ ਮਿਆਦ ਵਾਲੀ ਜੇਲ੍ਹ ਦੀ ਸਜ਼ਾ ਹੈ।

ਪੜੋ ਹੋਰ ਖਬਰਾਂ: 24 ਸਾਲਾ ਨੌਜਵਾਨ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼

ਹਾਲਾਂਕਿ ਫਲਾਇਡ ਦਾ ਪਰਿਵਾਰ ਤੇ ਹੋਰ ਹੁਣ ਵੀ ਨਿਰਾਸ਼ ਹਨ ਕਿਉਂਕਿ ਵਕੀਲਾਂ ਨੇ ਇਸ ਅਪਰਾਧ ਲਈ ਚੌਵਿਨ ਨੂੰ 30 ਸਾਲ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ ਸੀ। ਚੰਗੇ ਵਿਵਹਾਰ ’ਤੇ ਚੌਵਿਨ (45) ਨੂੰ ਆਪਣੀ ਦੋ-ਤਿਹਾਈ ਸਜ਼ਾ ਪੂਰੀ ਕਰਨ ਜਾਂ ਤਕਰੀਬਨ 15 ਸਾਲ ਜੇਲ੍ਹ ’ਚ ਬਿਤਾਉਣ ਤੋਂ ਬਾਅਦ ਪੈਰੋਲ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਮਿਨੀਆਪੋਲਿਸ ਪ੍ਰਦਰਸ਼ਨ ਦੀ ਆਗੂ ਨੇਕਿਮਾ ਲੇਵੀ ਆਰਮਸਟ੍ਰਾਂਗ ਨੇ ਕਿਹਾ ਕਿ ਸਿਰਫ ਸਜ਼ਾ ਦੀ ਮਿਆਦ ਜ਼ਿਆਦਾ ਹੋਣਾ ਹੀ ਕਾਫ਼ੀ ਨਹੀਂ ਹੈ। ਜੱਜ ਪੀਟਰ ਕਾਹਿਲ ਨੇ ਸੂਬੇ ਦੇ ਦਿਸ਼ਾ-ਨਿਰਦੇਸ਼ਾਂ ਤੋਂ ਉਪਰ ਉੱਠ ਕੇ ਇਸ ਦੇ ਅਧੀਨ ਤੈਅ 12 ਸਾਲ ਛੇ ਮਹੀਨਿਆਂ ਦੀ ਸਜ਼ਾ ਤੋਂ ਵੱਧ ਦੀ ਸਜ਼ਾ ਸੁਣਾਈ ਤੇ ਚੌਵਿਨ ਨੂੰ ਆਪਣੇ ਅਧਿਕਾਰ ਤੇ ਅਹੁਦੇ ਦੀ ਦੁਰਵਰਤੋਂ ਤੇ ਫਲਾਇਡ ਪ੍ਰਤੀ ਨਫਰਤ ਦਿਖਾਉਣ ਦਾ ਦੋਸ਼ੀ ਪਾਇਆ।

ਪੜੋ ਹੋਰ ਖਬਰਾਂ: ਕਿਸਾਨਾਂ ਦੇ ਹੱਕ 'ਚ ਨਿੱਤਰੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ

-PTC News

Related Post