ਪੰਜਾਬ

ਹੁਸ਼ਿਆਰਪੁਰ 'ਚ ਬਿਸਤ ਦੋਆਬ ਨਹਿਰ 'ਚ ਰੁੜੇ 2 ਨੌਜਵਾਨ

By Baljit Singh -- June 26, 2021 5:06 pm -- Updated:Feb 15, 2021

ਕੋਟਫ਼ਤੂਹੀ- ਸਥਾਨਕ ਬਿਸਤ ਦੋਆਬ ਨਹਿਰ 'ਚ ਦੋ ਟੱਪਰੀ ਵਾਸ ਨੌਜਵਾਨਾਂ ਦੇ ਰੁੜ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਸਾਢੇ 9 ਕੁ ਵਜੇ ਦੇ ਕਰੀਬ ਬਾਹਰੋਂ ਆਏ ਦੋ 15 ਕੁ ਸਾਲਾ ਨੌਜਵਾਨ, ਜੋ ਸ਼ਟਰਾਂ ਨੂੰ ਗਰੀਸ ਆਦਿ ਕਰਨ ਲਈ ਬਾਜ਼ਾਰ 'ਚ ਘੁੰਮਦੇ-ਫਿਰਦੇ ਹਨ, 10 ਕੁ ਵਜੇ ਦੇ ਕਰੀਬ ਸੈਣੀ ਮਾਰਕੀਟ ਦੇ ਸਾਹਮਣੇ ਸਵਿੱਫਟ ਕਾਰ ਵਿਚ ਨਹਿਰ ਦੇ ਕਿਨਾਰੇ ਆਏ ਅਤੇ ਆਪਣੇ ਕੱਪੜੇ ਉਤਾਰ ਕੇ ਇਕ ਪਾਸੇ ਕਿਨਾਰੇ ਉੱਪਰ ਰੱਖ ਕੇ ਬੈਠ ਗਏ। ਸਾਹਮਣੇ ਦੁਕਾਨ ਦੇ ਕੈਮਰੇ ਦੀ ਫੁਟੇਜ ਅਨੁਸਾਰ ਪੌਣੇ ਗਿਆਰਾਂ ਕੁ ਵਜੇ ਇਹ ਨੌਜਵਾਨ ਨਹਿਰ ਕਿਨਾਰੇ ਵੱਲ ਇਕ ਪਾਸੇ ਵੱਲ ਜਾ ਕੇ ਇਕ ਪੋਲੀਥੀਨ ਦੀ ਰੱਸੀ ਲੈ ਕੇ ਆਏ, ਫਿਰ ਉਹ ਕਿਨਾਰੇ ਉੱਪਰ ਦੋਬਾਰਾ ਆਏ।

ਪੜੋ ਹੋਰ ਖਬਰਾਂ: ਐਕਸਪਾਇਰੀ ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੰਝ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਕਾਰਵਾਈ

ਇਹ ਰੱਸੀ ਕਿਨਾਰੇ ਦਰੱਖ਼ਤ ਨਾਲ ਬੰਨ੍ਹ ਕੇ ਬੈਠ ਗਏ ਅਤੇ ਨਹਾਉਣ ਲਈ ਵਿਚਾਰ ਕਰਦਿਆਂ ਇਕ ਨੌਜਵਾਨ ਅਚਾਨਕ ਉੱਠਿਆ ਅਤੇ ਦੂਜੇ ਬੈਠੇ ਨੌਜਵਾਨ ਨੂੰ ਸ਼ਰਾਰਤ ਨਾਲ ਧੱਕਾ ਮਾਰ ਕੇ ਨਹਿਰ 'ਚ ਸੁੱਟ ਦਿੱਤਾ ਅਤੇ ਆਪ ਵੀ ਉਸ ਦੇ ਪਿੱਛੇ ਛਾਲ ਮਾਰ ਦਿੱਤੀ। ਨਹਿਰ ਪਾਣੀ ਦੀ ਭਰੀ ਹੋਈ ਹੋਣ ਕਰਕੇ ਦੋਵੇਂ ਨੌਜਵਾਨ ਨਹਿਰ ਦੇ ਤੇਜ਼ ਵਹਾਅ 'ਚ ਰੁੜ ਗਏ।

ਪੜੋ ਹੋਰ ਖਬਰਾਂ: ਵਾਹ! ਰੈਸਟੋਰੈਂਟ 'ਚ 2800 ਦਾ ਖਾਣਾ ਖਾ ਵਿਅਕਤੀ ਨੇ ਦਿੱਤੀ 12 ਲੱਖ ਦੀ ਟਿੱਪ

ਇਸ ਸਬੰਧ ਵਿਚ ਮੌਕੇ 'ਤੇ ਪੁਲਸ ਪਾਰਟੀ ਨਾਲ ਪਹੁੰਚ ਕੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੇ ਨੌਜਵਾਨਾਂ ਦੀ ਭਾਲ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਨੌਜਵਾਨਾਂ ਦੀਆਂ ਨਾ ਤਾਂ ਲਾਸ਼ਾਂ ਦਾ ਨਾ ਹੀ ਉਨ੍ਹਾਂ ਦੇ ਮਾਪਿਆਂ ਸਬੰਧੀ ਪਤਾ ਲੱਗ ਸਕਿਆ ਹੈ।

ਪੜੋ ਹੋਰ ਖਬਰਾਂ: IAS ਅਫਸਰ ਨੇ ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਕੀਤਾ ਵਿਆਹ, ਪੇਸ਼ ਕੀਤੀ ਮਿਸਾਲ

-PTC News

  • Share