ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖਾਸ ਖਬਰ!

By  Joshi June 11th 2017 01:58 PM -- Updated: June 11th 2017 02:04 PM

ਟੋਰਾਂਟੋ: ਯੋਗ ਪ੍ਰਵਾਸੀ ਨਾਗਰਿਕਤਾ ਦੀਆਂ ਸ਼ਰਤਾਂ ਨੂੰ ਆਸਾਨੀ ਨਾਲ ਪੂਰਾ ਹੋ ਸਕਣ, ਇਸ ਲਈ ਕੈਨੇਡਾ ਦੀ ਸਰਕਾਰ ਨੇ ਸਿਟਿਜ਼ਨਸ਼ਿਪ ਐਕਟ 'ਚ ਸੋਧ ਨੂੰ ਲੈ ਕੇ ਬਿੱਲ ਸੀ-6 'ਤੇ ਅੱਗੇ ਵਧਣ ਦੇ ਵਿਚਾਰ 'ਤੇ ਆਪਣੀ ਮੋਹਰ ਲਗਾਈ ਹੈ।

ਐਕਟ ਵਿੱਚ ਹੋਈ ਸੋਧ ਦੇ ਨਾਲ ਜਿੰਨ੍ਹਾਂ ਦੇ ਮਾਪੇ ਕੈਨੇਡੀਅਨ ਨਹੀਂ ਹਨ, ਉਹਨਾਂ ਲਈ ਵੀ ਨਾਗਰਿਕਤਾ ਲੈਣੀ ਹੁਣ ਆਸਾਨ ਹੋਵੇਗੀ। ਸਰਕਾਰ ਨੇ ਉਸ ਸੋਧ ਨੂੰ ਰੱਦ ਕਰਨ ਦਾ ਫੈਸਲਾ ਵੀ ਕੀਤਾ ਹੈ, ਜਿਸ ਅਧੀਨ ਕੋਈ ਵਿਅਕਤੀ ਧੋਖਾਧੜੀ ਦੇ ਬਾਵਜੂਦ ਵੀ ਪੱਕਾ ਰਹਿ ਰਿਹਾ ਹੈ। ਇਸ ਤਹਿਤ ਇਹ ਵੀ ਦੱਸਿਆ ਗਿਆ ਕਿ ਬੱਚੇ ਵੱਲੋਂ ਕੌਣ ਅਤੇ ਕਿਵੇਂ ਨਾਗਰਿਕਤਾ ਲਈ ਅਪਲਾਈ ਕੀਤਾ ਜਾ ਸਕਦਾ ਹੈ।

—PTC News

Related Post