ਦੁੱਖਦਾਈ ਖ਼ਬਰ ! ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਭਰਤਗੜ੍ਹ ਵਾਲੇ

By  Shanker Badra January 4th 2021 11:42 AM

ਰੋਪੜ : ਢਾਡੀ ਕਲਾ ਦੀ ਸਿਰਮੌਰ ਹਸਤੀ ਭਾਈ ਨੱਥਾ ਭਾਈ ਅਬਦੁਲਾ ਢਾਡੀ ਸਭਾ ਦੇ ਚੇਅਰਮੈਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਬੀਤੀ ਰਾਤ ਗੰਭੀਰ ਬੀਮਾਰੀ ਦੇ ਨਾਲ ਜੂਝਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਇਸ ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।

Giani Pritpal Singh Bains death of famous Sikh musician from Bharatgarh ਦੁੱਖਦਾਈ ਖ਼ਬਰ ! ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਭਰਤਗੜ੍ਹ ਵਾਲੇ

ਪੜ੍ਹੋ ਹੋਰ ਖ਼ਬਰਾਂ : 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ

ਉਹ ਕੁੱਝ ਦਿਨਾਂ ਤੋਂ ਮੁਹਾਲੀ ਦੇ ਇਕ ਹਸਪਤਾਲ 'ਚ ਜੇਰੇ ਇਲਾਜ ਸਨ, ਜਿੱਥੇ ਉਹ ਸਮੂਹ ਪਰਿਵਾਰ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੀ ਜ਼ਿੰਦਗੀ ਦੇ ਬਚਪਨ ਤੋਂ ਲੈ ਕੇ ਅੰਤ ਤੱਕ ਸਿੱਖ ਇਤਿਹਾਸ ਨਾਲ ਜੁੜੇ ਰਹੇ ਅਤੇ ਸੰਸਾਰ ਦੇ ਕਈ ਦੇਸ਼ਾਂ 'ਚ ਆਪਣੇ ਜਥਿਆਂ ਨਾਲ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਦੇ ਰਹੇ ਹਨ।

Giani Pritpal Singh Bains death of famous Sikh musician from Bharatgarh ਦੁੱਖਦਾਈ ਖ਼ਬਰ ! ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਭਰਤਗੜ੍ਹ ਵਾਲੇ

ਇਨ੍ਹਾਂ ਦੇ ਢਾਡੀ ਜਥਿਆਂ 'ਚ ਵਿਸ਼ਵ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ, ਮਲਕੀਤ ਸਿੰਘ ਮੀਤ, ਗੁਰਬਖ਼ਸ਼ ਸ਼ੌਂਕੀ ਆਦਿ ਨੇ ਵੀ ਇਨ੍ਹਾਂ ਦੀ ਸੰਗਤ ਕੀਤੀ ਸੀ। ਗਿ. ਪ੍ਰਿਤਪਾਲ ਸਿੰਘ ਬੈਂਸ, ਆਪਣੇ ਪਿੱਛੇ ਪਤਨੀ ਦੇ ਨਾਲ ਦੋ ਧੀਆਂ, ਇਕ ਪੁੱਤਰ ਅਤੇ ਇਕ ਨੂੰਹ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਰਤਗੜ੍ਹ ਦੀ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।

Farmers Protest :ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਜ 7ਵੇਂ ਗੇੜ ਦੀ ਹੋਵੇਗੀ ਮੀਟਿੰਗ

Giani Pritpal Singh Bains death of famous Sikh musician from Bharatgarh ਦੁੱਖਦਾਈ ਖ਼ਬਰ ! ਨਹੀਂ ਰਹੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਭਰਤਗੜ੍ਹ ਵਾਲੇ

ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਬਹੁਤ ਹੀ ਪ੍ਰਸਿੱਧ ਹਸਤੀ ਸਨ। ਉਹਨਾਂ ਦਾ ਜਨਮ 15 ਅਪ੍ਰੈਲ 1962 ਨੂੰ ਪਿਤਾ ਰਤਨ ਸਿੰਘ ਅਤੇ ਮਾਤਾ ਜਸ ਕੌਰ ਦੇ ਗ੍ਰਹਿ ਭਰਤਗੜ ਵਿਖੇ ਹੋਇਆ ਸੀ। ਉਹ ਲੰਮੇ ਸਮੇਂ ਤੋ ਆਪਣੀ ਢਾਡੀ ਕਲਾ ਦੇ ਨਾਲ ਸਿੱਖ ਪੰਥ ਅਤੇ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ ਸਨ।

-PTCNews

Related Post