ਪ੍ਰੇਮਿਕਾ ਨੂੰ ਗੋਆ ਘੁਮਾਉਣ ਲਈ ਕਰਦੇ ਸੀ ਇਹ ਕੰਮ , ਪੁਲਿਸ ਨੇ 2 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ

By  Shanker Badra October 12th 2021 11:57 AM

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੀ ਦਵਾਰਕਾ ਪੁਲਿਸ ਨੇ 2 ਅਜਿਹੇ ਵਹਿਸ਼ੀ ਆਟੋ ਲਿਫਟਰਾਂ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਆਪਣੀ ਪ੍ਰੇਮਿਕਾ ਨੂੰ ਘੁਮਾਉਣ ਲਈ ਦੋ -ਪਹੀਆ ਵਾਹਨ ਚੋਰੀ ਕਰ ਰਹੇ ਸਨ। ਫੜੇ ਗਏ ਦੋਸ਼ੀਆਂ ਕੋਲੋਂ ਚਾਰ ਚੋਰੀ ਦੀਆਂ ਸਕੂਟਰੀਆਂ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 9500 ਰੁਪਏ ਨਕਦ, ਚੋਰੀ ਕੀਤਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। [caption id="attachment_541217" align="aligncenter"] ਪ੍ਰੇਮਿਕਾ ਨੂੰ ਗੋਆ ਘੁਮਾਉਣ ਲਈ ਕਰਦੇ ਸੀ ਇਹ ਕੰਮ , ਪੁਲਿਸ ਨੇ 2 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ[/caption] ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਦਿੱਲੀ ਦੇ ਮਹਾਂਵੀਰ ਇਨਕਲੇਵ, ਡਾਬਰੀ ਦਿੱਲੀ ਦਾ ਦੀਪਕ ਉਰਫ ਨੋਨੀ ਦਾਦਾ ਦੇਵ ਹਸਪਤਾਲ ਡਾਬਰੀ ਦੇ ਕੋਲ ਛਠ ਪੂਜਾ ਪਾਰਕ ਵਿੱਚ ਆਪਣੇ ਇੱਕ ਸਾਥੀ ਨਾਲ ਆਵੇਗਾ। ਜੇ ਕੋਈ ਜਾਲ ਵਿਛਾਇਆ ਜਾਵੇ ਤਾਂ ਇਸਨੂੰ ਫੜਿਆ ਜਾ ਸਕਦਾ ਹੈ। ਪੁਲਿਸ ਨੂੰ ਦੀਪਕ ਦੇ ਸਨੈਚਿੰਗ, ਸਾਈਕਲ ਚੋਰੀ ਵਿੱਚ ਸ਼ਾਮਲ ਹੋਣ ਬਾਰੇ ਵੀ ਜਾਣਕਾਰੀ ਸੀ। [caption id="attachment_541219" align="aligncenter"] ਪ੍ਰੇਮਿਕਾ ਨੂੰ ਗੋਆ ਘੁਮਾਉਣ ਲਈ ਕਰਦੇ ਸੀ ਇਹ ਕੰਮ , ਪੁਲਿਸ ਨੇ 2 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ[/caption] ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਛਠ ਪੂਜਾ ਪਾਰਕ 'ਚ ਜਾਲ ਵਿਛਾਇਆ ਸੀ। ਜਿਵੇਂ ਹੀ ਦੀਪਕ ਉਰਫ ਨੋਨੀ ਛਠ ਪੂਜਾ ਪਾਰਕ ਪਹੁੰਚਿਆ ਤਾਂ ਪਹਿਲਾਂ ਤੋਂ ਤਿਆਰ ਪੁਲਿਸ ਨੇ ਉਸਨੂੰ ਫੜ ਲਿਆ। ਦੀਪਕ ਦੇ ਨਾਲ ਦਿੱਲੀ ਪੁਲਿਸ ਨੇ ਕਰਨ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨੂੰ ਗੋਆ ਲੈ ਕੇ ਜਾਣਾ ਚਾਹੁੰਦੇ ਸਨ। [caption id="attachment_541218" align="aligncenter"] ਪ੍ਰੇਮਿਕਾ ਨੂੰ ਗੋਆ ਘੁਮਾਉਣ ਲਈ ਕਰਦੇ ਸੀ ਇਹ ਕੰਮ , ਪੁਲਿਸ ਨੇ 2 ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ[/caption] ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨੂੰ ਗੋਆ ਲਿਜਾਣ ਲਈ ਆਟੋ ਲਿਫਟਰ ਬਣ ਗਏ। ਦੀਪਕ ਉਰਫ ਨੋਨੀ ਅਤੇ ਕਰਨ ਕੋਲੋਂ ਚੋਰੀ ਹੋਈ ਸਕੂਟੀ ਅਤੇ ਸਾਈਕਲ ਵੀ ਬਰਾਮਦ ਹੋਏ ਹਨ। ਦਿੱਲੀ ਪੁਲਿਸ ਦੇ ਅਨੁਸਾਰ, ਡਾਬਰੀ ਥਾਣਾ ਖੇਤਰ ਤੋਂ ਚੋਰੀ ਹੋਈ ਸਕੂਟੀ ਦੋਵਾਂ ਦੇ ਇਸ਼ਾਰੇ 'ਤੇ ਬਰਾਮਦ ਕੀਤੀ ਗਈ ਹੈ। ਦੀਪਕ ਦੀ ਉਮਰ 19 ਅਤੇ ਕਰਨ ਦੀ ਉਮਰ ਲਗਭਗ 25 ਸਾਲ ਦੱਸੀ ਜਾਂਦੀ ਹੈ। -PTCNews

Related Post