ਮਾਪੇ ਪੁੱਜੇ ਅਦਾਲਤ 'ਚ, ਪੋਤਾ ਜਾਂ ਪੋਤੀ ਦਿਓ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ

By  Ravinder Singh May 12th 2022 12:03 PM

ਨਵੀਂ ਦਿੱਲੀ: ਉੱਤਰਾਖੰਡ ਵਿੱਚ ਇੱਕ ਬਜ਼ੁਰਗ ਜੋੜੇ ਵੱਲੋਂ ਆਪਣੇ ਪੁੱਤਰ ਉੱਤੇ ਪੋਤੇ/ਪੋਤੀ ਦਾ ਮੁਕੱਦਮਾ ਕਰਨ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਮਾਪਿਆਂ ਨੇ ਆਪਣੇ ਪੁੱਤਰ ਤੇ ਨੂੰਹ ਉੇਤੇ ਮੁਕੱਦਮਾ ਦਰਜ ਕੀਤਾ ਹੈ ਕਿ ਇਕ ਸਾਲ ਵਿੱਚ ਇਕ ਪੋਤਾ ਜਾਂ ਪੋਤੀ ਦਵੋ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ ਲਗਾਇਆ ਜਾਵੇ।

ਪੋਤਾ ਜਾਂ ਪੋਤੀ ਦਿਓ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ ਦੋਵੇਂ, ਮਾਪੇ ਪੁੱਜੇ ਅਦਾਲਤ 'ਚਐਸਆਰ ਪ੍ਰਸਾਦ ਨੇ ਉੱਤਰਾਖੰਡ ਦੀ ਇੱਕ ਅਦਾਲਤ ਵਿੱਚ ਕਿਹਾ, 'ਸਾਨੂੰ ਸਿਰਫ਼ ਇੱਕ ਪੋਤਾ ਜਾਂ ਪੋਤੀ ਚਾਹੀਦਾ ਹੈ।' ਉਨ੍ਹਾਂ ਦੀ ਇੱਛਾ ਅਜਿਹੀ ਹੈ ਕਿ ਉਹ ਆਪਣੇ ਬੇਟੇ ਤੇ ਨੂੰਹ 'ਤੇ ਪੋਤਾ ਜਾਂ ਪੋਤੀ ਦੀ ਮੰਗ ਕਰ ਰਹੇ  ਜਾਂ ਇਕ ਸਾਲ ਦੇ ਅੰਦਰ ਪੰਜ ਕਰੋੜ ਰੁਪਏ ਦਾ ਮੁਕੱਦਮਾ ਕਰ ਰਹੇ ਹਾਂ।

ਪੋਤਾ ਜਾਂ ਪੋਤੀ ਦਿਓ ਨਹੀਂ ਤਾਂ 5 ਕਰੋੜ ਰੁਪਏ ਹਰਜਾਨਾ ਦੋਵੇਂ, ਮਾਪੇ ਪੁੱਜੇ ਅਦਾਲਤ 'ਚਪ੍ਰਸਾਦ ਨੇ ਕਿਹਾ ਕਿ ਅਮਰੀਕਾ ਵਿੱਚ ਬੇਟੇ ਦੀ ਪੜ੍ਹਾਈ ਅਤੇ ਟਰੇਨਿੰਗ ਲਈ ਪੈਸੇ ਦਾ ਇੰਤਜ਼ਾਮ ਕਰਨ ਤੋਂ ਬਾਅਦ ਉਨ੍ਹਾਂ ਕੋਲ ਕੋਈ ਰਾਸ਼ੀ ਨਹੀਂ ਬਚੀ। ਪ੍ਰਸਾਦ ਨੇ ਕਿਹਾ, 'ਅਸੀਂ ਪੋਤੇ-ਪੋਤੀਆਂ ਦੀ ਉਮੀਦ ਵਿੱਚ ਬੇਟੇ ਦਾ ਵਿਆਹ 2016 ਵਿੱਚ ਕਰਵਾਇਆ ਸੀ। ਪੋਤਾ ਜਾਂ ਪੋਤੀ ਹੋਵੇ ਸਾਨੂੰ ਇਸ ਦੀ ਪਰਵਾਹ ਨਹੀਂ ਹੈ। ਅਸੀਂ ਸਿਰਫ਼ ਇੱਕ ਬੱਚਾ ਚਾਹੁੰਦੇ ਹਾਂ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਸਾਰੇ ਪੈਸੇ ਬੇਟੇ ਨੂੰ ਦੇ ਦਿੱਤੇ, ਉਸ ਨੂੰ ਅਮਰੀਕਾ ਵਿੱਚ ਸਿਖਲਾਈ ਦਿੱਤੀ। ਹੁਣ ਉਨ੍ਹਾਂ ਕੋਲ ਕੋਈ ਪੈਸੇ ਨਹੀਂ ਹੈ। ਅਸੀਂ ਘਰ ਬਣਾਉਣ ਲਈ ਬੈਂਕ ਤੋਂ ਕਰਜ਼ਾ ਵੀ ਲਿਆ ਹੈ। ਅਸੀਂ ਵਿੱਤੀ ਅਤੇ ਨਿੱਜੀ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਆਪਣੀ ਪਟੀਸ਼ਨ ਵਿੱਚ ਅਸੀਂ ਬੇਟੇ ਅਤੇ ਨੂੰਹ ਤੋਂ 2.5-2.5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪ੍ਰਸਾਦ ਦੇ ਵਕੀਲ ਨੇ ਉਨ੍ਹਾਂ ਦੇ ਬੇਟੇ ਖਿਲਾਫ ਪਟੀਸ਼ਨ 'ਚ ਕਿਹਾ ਹੈ ਕਿ ਇਹ ਮਾਮਲਾ ਸਮਾਜ ਦੀ ਕੌੜੀ ਸੱਚਾਈ ਨੂੰ ਦਰਸਾਉਂਦਾ ਹੈ। “ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਨ ਲਈ ਨਿਵੇਸ਼ ਕਰਦੇ ਹਾਂ। ਬੱਚਿਆਂ ਦੀ ਆਪਣੇ ਮਾਪਿਆਂ ਦੀ ਬੁਨਿਆਦੀ ਵਿੱਤੀ ਜ਼ਿੰਮੇਵਾਰੀ ਹੁੰਦੀ ਹੈ।

ਇਹ ਵੀ ਪੜ੍ਹੋ : ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਸੈਸੈਂਕਸ 1000 ਅੰਕ ਟੁੱਟਿਆ

Related Post