ਗਲੋਬਲ ਕਬੱਡੀ ਲੀਗ: ਕੱਲ੍ਹ ਨੂੰ ਭਿੜਨਗੀਆਂ ਇਹ 4 ਟੀਮਾਂ

By  Joshi October 14th 2018 09:00 PM -- Updated: October 16th 2018 07:40 PM

ਗਲੋਬਲ ਕਬੱਡੀ ਲੀਗ: ਕੱਲ੍ਹ ਨੂੰ ਭਿੜਨਗੀਆਂ ਇਹ 4 ਟੀਮਾਂ

ਜਲੰਧਰ: ਜਲੰਧਰ ਦੇ ਸੁਰਜੀਤ ਓਲੰਪੀਅਨ ਸਟੇਡੀਅਮ ਵਿੱਚ ਗਲੋਬਲ ਕਬੱਡੀ ਲੀਗ ਦਾ ਪਹਿਲਾ ਮੈਚ ਸਿੰਘ ਵਾਰੀਅਰਸ ਅਤੇ ਹਰਿਆਣਾ ਲਾਈਨਜ਼ ਵਿਚਕਾਰ ਖੇਡਿਆ ਗਿਆ, ਜੋਕਿ ਕਾਫੀ ਰੋਮਾਂਚਕ ਸੀ।

ਜਿਸ ਵਿੱਚ ਸਿੰਘ ਵਾਰੀਅਰਸ ਦੀ ਟੀਮ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ। ਇਸੇ ਦੌਰਾਨ ਕੱਲ੍ਹ ਨੂੰ ਜਲੰਧਰ ਦੇ ਇਸੇ ਹੀ ਖੇਡ ਮੈਦਾਨ ਵਿੱਚ 2 ਮੁਕਾਬਲੇ ਖੇਡੇ ਜਾਣਗੇ,

ਜਿਸ ਦੌਰਾਨ ਦਿਨ ਦਾ ਪਹਿਲਾ ਮੁਕਾਬਲਾ ਕੈਲੇਫੋਰਨੀਆ ਈਗਲਜ਼ ਅਤੇ ਬਲੈਕ ਪੈਨਥਰਸ ਵਿਚਕਾਰ ਖੇਡਿਆ ਜਾਵੇਗਾ ਅਤੇ ਦਿਨ ਦਾ ਦੂਸਰਾ ਮੁਕਾਬਲਾ ਸਿੰਘ ਵਾਰੀਇਸ ਪੰਜਾਬ ਅਤੇ ਮੈਪਲ ਲੀਫ਼ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ।

—PTC News

Related Post