ਅੱਜ ਹੋਵੇਗਾ ਗਲੋਬਲ ਕਬੱਡੀ ਲੀਗ ਦਾ ਆਗਾਜ਼, ਸ਼ੁਰੂਆਤੀ ਮੈਚ 'ਚ ਭਿੜਨਗੀਆਂ ਇਹ ਦੋ ਟੀਮਾਂ

By  Joshi October 14th 2018 09:53 AM -- Updated: October 14th 2018 10:07 AM

ਅੱਜ ਹੋਵੇਗਾ ਗਲੋਬਲ ਕਬੱਡੀ ਲੀਗ ਦਾ ਆਗਾਜ਼, ਸ਼ੁਰੂਆਤੀ ਮੈਚ 'ਚ ਭਿੜਨਗੀਆਂ ਇਹ ਦੋ ਟੀਮਾਂ

ਜਲੰਧਰ: ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਨ ਵਾਲੀ ਕਬੱਡੀ ਹੁਣ ਇੱਕ ਵਾਰ ਫਿਰ ਤੋਂ ਟੀਵੀ ‘ਤੇ ਦੇਖਣ ਨੂੰ ਮਿਲੇਗੀ।ਅੱਜ ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿੱਚ ਪੰਜਾਬ ਦੇ ਗੱਭਰੂ ਖੇਡਦੇ ਹੋਏ ਦਿਖਾਈ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਗਲੋਬਲ ਕਬੱਡੀ ਲੀਗ ਦਾ ਉਦਘਾਟਨ ਅੱਜ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਵੇਗਾ।

ਜਿਸ ਵਿੱਚ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਆਪਣੀ ਪੇਸ਼ਕਾਰੀ ਦੇਣਗੇ। ਜਿਸ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ ਨੈੱਟਵਰਕ ‘ਤੇ ਦਿਖਾਇਆ ਜਾਵੇਗਾ।ਕਬੱਡੀ ਦਾ ਇਹ ਮਹਾਕੁੰਭ 14 ਅਕਤੂਬਰ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਚੱਲੇਗਾ। ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਗੱਬਰੂਆਂ ਦਾ ਠਾਠਾਂ ਮਾਰਦਾ ਜਨੂੰਨ ਦੇਖਣ ਨੂੰ ਮਿਲੇਗਾ।

ਇਸ ਮਹਾਕੁੰਭ ਵਿੱਚ ਇਸ ਵਾਰ 6 ਟੀਮਾਂ ਹਿੱਸਾ ਲੈਣਗੀਆਂ।ਜਿਸ ਵਿੱਚ ਸਿੰਘ ਵਾਰੀਇਸ ਪੰਜਾਬ, ਦਿੱਲੀ ਟਾਈਗਰ,ਹਰਿਆਣਾ ਲਾਈਨਜ਼,ਕੈਲੇਫੋਰਨੀਆ ਈਗਲਜ਼, ਮੈਪਲ ਲੀਫ਼ ਕੈਨੇਡਾ,ਬਲੈਕ ਪੈਨਥਰਸ,ਜਿਹੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਦੌਰਾਨ ਮੁਕਾਬਲੇ ਦਾ ਪਹਿਲਾ ਮੈਚ ਸਿੰਘ ਵਾਰੀਇਸ ਅਤੇ ਹਰਿਆਣਾ ਲਾਈਨਜ਼ ਵਿਚਾਲੇ ਖੇਡਿਆ ਜਾਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਅੱਜ ਸ਼ਾਮੀ 6 ਵਜੇ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ।

—PTC News

Related Post