ਗੋਆ 'ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

By  Shanker Badra June 22nd 2020 12:16 PM

ਗੋਆ 'ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ:ਗੋਆ : ਭਾਰਤ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਗੋਆ ਕੋਰੋਨਾ ਮਹਾਰਮਾਰੀ ਦੇ ਪ੍ਰਕੋਪ ਤੋਂ ਕਾਫੀ ਹੱਦ ਤੱਕ ਬਚਿਆ ਹੋਇਆ ਸੀ ਪਰ ਉੱਥੇ ਕੋਰੋਨ ਵਾਇਰਸ ਨਾਲ ਹੁਣ ਪਹਿਲੀ ਮੌਤ ਹੋ ਗਈ ਹੈ।

ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਗੋਆ 'ਚ ਕੋਵਿਡ-19 ਨਾਲ ਪਹਿਲੀ ਮੌਤ ਹੋਈ ਹੈ। 85 ਸਾਲਾ ਔਰਤ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਉਤਰੀ ਗੋਆ ਜ਼ਿਲ੍ਹੇ ਦੇ ਮੋਰਲੇਮ ਪਿੰਡ ਦੀ ਰਹਿਣ ਵਾਲੀ ਔਰਤ ਦਾ ਈਐਸਆਈ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੂਬਾ  ਸਰਕਾਰ ਪਹਿਲਾਂ ਹੀ ਮੋਰਲੇਮ ਪਿੰਡ, ਜੋ ਕਿ ਵਿਸ਼ਵਜੀਤ ਰਾਣੇ ਦੇ ਵਿਧਾਨ ਸਭਾ ਹਲਕਾ ਵਲਪੋਈ ਅਧੀਨ ਆਉਂਦਾ ਹੈ, ਨੂੰ ਇਕ ਕੋਵਿਡ -19 ਕੰਟੇਨਮੈਂਟ ਜ਼ੋਨ ਵਜੋਂ ਘੋਸ਼ਿਤ ਕਰ ਚੁੱਕੀ ਹੈ।

Goa First Coronavirus Death After 85-Year-Old Woman Dies In Hospital ਗੋਆ 'ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਅੱਜ ਇਕ 85 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਹ ਸੂਬੇ ਵਿੱਚ ਕੋਵਿਡ -19 ਨਾਲ ਪਹਿਲੀ ਮੌਤ ਹੈ। ਵਿਸ਼ਵਜੀਤ ਰਾਣੇ ਨੇ ਪੱਤਰਕਾਰਾਂ ਨੂੰ ਕਿਹਾ, ”ਪਰਿਵਾਰ ਨਾਲ ਮੇਰਾ ਦੁੱਖ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਗੋਆ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਨਵੇਂ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗੋਆ ਦੀ ਸਿਹਤ ਟੀਮ ਇਕਜੁਟ ਹੈ ਅਤੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਹੈ। ਵਿਸ਼ਵਜੀਤ ਰਾਣੇ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਗੋਆ ਸਰਕਾਰ ਰਾਜ ਵਿੱਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸਾਰੇ ਯਤਨ ਕਰ ਰਹੀ ਹੈ। ਐਤਵਾਰ ਤੱਕ ਗੋਆ ਵਿੱਚ 818 ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 683 ਸਰਗਰਮ ਕੇਸ ਹਨ।

-PTCNews

Related Post