ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ

By  Shanker Badra July 4th 2020 01:35 PM

ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ: ਪੁਣੇ : ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਹਰ ਇੱਕ ਇਨਸਾਨ ਲਈ ਮਾਸਕ ਪਹਿਣ ਕੇ ਰੱਖਣਾ ਲਾਜ਼ਮੀ ਹੋ ਗਿਆ ਹੈ ,ਮਾਸਕ ਦੇ ਤੌਰ 'ਤੇ ਘਰ 'ਚ ਸੂਤੀ ਕੱਪੜੇ ਤੋਂ ਬਣਿਆ ਮਾਸਕ, ਰੁਮਾਲ, ਦੁਪੱਟਾ ਜਾਂ ਪਰਨਾ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਜਿੱਥੇ ਕਈ ਲੋਕਾਂ ਨੂੰ ਸੋਨੇ ਦਾ ਕਾਫ਼ੀ ਸੌਂਕ ਹੁੰਦਾ ਹੈ ,ਉਹ ਕੱਪੜੇ ਦਾ ਮਾਸਕ ਪਹਿਨਣ ਦੀ ਬਜਾਏ ਸੋਨੇ ਦਾ ਮਾਸਕ ਬਣਵਾ ਕੇ ਪਹਿਣ ਰਹੇ ਹਨ।

ਇਸ ਦੌਰਾਨ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵਾੜ 'ਚ ਗੋਲਡਮੈਨ ਦੇ ਨਾਂ ਤੋਂ ਮਸ਼ਹੂਰ ਸ਼ੰਕਰ ਕੁਰਾੜੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਅਜਿਹੇ 'ਚ ਸ਼ੰਕਰ ਕੁਰਾਂਦੇ ਨੂੰ ਪੁਣੇ ਦੇ ਪਿੰਪਰੀ ਚਿੰਚਵੜ 'ਚ ਸੋਨੇ ਦਾ ਮਾਸਕ ਪਹਿਣ ਕੇ ਘੁੰਮਦਾ ਦੇਖਿਆ ਗਿਆ ਹੈ। ਉਸ ਨੇ ਖ਼ੁਦ ਦੇ ਲਈ 2.89 ਲੱਖ ਰੁਪਏ 'ਚ ਇਕ ਸੋਨੇ ਦਾ ਮਾਸਕ ਬਣਾਇਆ ਹੈ।

Gold Mask : Shankar Kurade got himself a mask made of gold in Pune district ਇਸ ਸ਼ਹਿਰ 'ਚ ਇਹ ਵਿਅਕਤੀ ਪਾਉਂਦਾ ਹੈ ਸੋਨੇ ਦਾ ਮਾਸਕ, ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ

ਇਹ ਕਰੀਬ ਸਾਢੇ ਪੰਜ ਤੋਲੇ ਦਾ ਬਣਿਆ ਹੈ ਤੇ ਇਸ 'ਚ ਸਾਹ ਲੈਣ ਲਈ ਬਾਰੀਕ ਛੇਦ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਪਹਿਣ ਕੇ ਸਾਹ ਲੈਣ 'ਚ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ ਪਰ ਇਸ ਗੱਲ ਸਬੰਧੀ ਕੋਈ ਭਰੋਸਾ ਨਹੀਂ ਹੈ ਕਿ ਇਹ ਮਾਸਕ ਕਿੰਨਾ ਪ੍ਰਭਾਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਡਿੰਸਟੈਂਸਿੰਗ ਦੀ ਪਾਲਣਾ ਕਰ COVID-19 ਤੋਂ ਬਚਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਸ਼ੰਕਰ ਕੁਰਾੜੇ ਨੂੰ ਸੋਨੇ ਦਾ ਬਹੁਤ ਸ਼ੌਂਕ ਹੈ, ਉਹ ਆਪਣੇ ਸਰੀਰ 'ਤੇ ਕਰੀਬਨ 3 ਕਿੱਲੋ ਸੋਨਾ ਪਾਉਂਦਾ ਹੈ। ਉਸ ਦੇ ਗਲ਼ੇ 'ਚ ਸੋਨੇ ਦੀ ਮੋਟੀ ਚੈਨ ਤੋਂ ਇਲਾਵਾ ਦੱਸ ਉਂਗਲੀਆਂ 'ਚ ਸੋਨੇ ਦੀਆਂ ਮੁੰਦਰੀਆਂ ਤੇ ਕਲਾਈ 'ਚ ਸੋਨੇ ਦਾ ਬ੍ਰੇਸਲੇਟ ਰਹਿੰਦਾ ਹੈ। ਹੁਣ ਉਹ ਸੋਨੇ ਦਾ ਮਾਸਕ ਪਾ ਕੇ ਘੁੰਮ ਰਿਹਾ ਹੈ।

-PTCNews

Related Post