ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬ

By  Shanker Badra March 31st 2018 04:00 PM -- Updated: May 15th 2018 05:55 PM

ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬ:ਕਾਮਨਵੈਲਥ ਖੇਡਾਂ ਸ਼ੁਰੂ ਹੋਣ 'ਚ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬ ਰਾਸ਼ਟਰਮੰਡਲ ਖੇਡਾਂ ਦੀ ਅਧਿਕਾਰਕ ਵੈੱਬਸਾਈਟ 'ਤੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਮ ਗਾਇਬ ਹੈ।ਕਾਮਨਵੈਲਥ 'ਚ ਗੋਲਡ ਮੈਡਲ ਦੀ ਹੈਟ੍ਰਿਕ ਲਾਉਣ ਦੇ ਦਾਅਵੇਦਾਰ ਪਹਿਲਵਾਨ ਦਾ 74 ਕਿਲੋ ਭਾਰ ਵਰਗ ਸੂਚੀ 'ਚ ਨਾਮ ਨਾ ਹੋਣਾ ਹੈਰਾਨੀਜਨਕ ਗੱਲ ਹੈ।ਸੂਚੀ 'ਚ ਕੁੱਲ 15 ਖਿਡਾਰੀਆਂ ਦਾ ਨਾਮ ਹੈ,ਜਿਨ੍ਹਾਂ 'ਚੋਂ ਕੁਝ ਭਾਰਤੀ ਵੀ ਹਨ।ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬਸੁਸ਼ੀਲ ਇੱਕੋ ਇੱਕ ਪਹਿਲਵਾਨ ਹੈ ਜਿਸ ਦਾ ਨਾਮ ਸੂਚੀ 'ਚੋਂ ਗਾਇਬ ਹੈ।ਹੁਣ ਲਿਸਟ 'ਚ ਆਪਣਾ ਨਾਮ ਦੇਖਣ ਲਈ ਸੁਸ਼ੀਲ ਕੁਮਾਰ ਨੂੰ ਅਗਲੇ ਸ਼ੁੱਕਰਵਾਰ ਤੱਕ ਇੰਤਜ਼ਾਰ ਕਰਨਾ ਹੋਵੇਗਾ।ਇਸ ਪੂਰੇ ਮਾਮਲੇ 'ਤੇ ਆਈਓਏ ਦੇ ਮੁਖੀ ਨਰਿੰਦਰ ਬੱਤਰਾ ਦਾ ਕਹਿਣਾ ਹੈ ਕਿ ਰਾਸ਼ਟਰਮੰਡਲ ਖੇਡਾਂ ਲਈ ਸੁਸ਼ੀਲ ਦਾ ਐਕਰੀਡੇਸ਼ਨ ਕਾਰਡ ਮਿਲ ਗਿਆ ਹੈ।ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬਇਸ ਤੋਂ ਇਹ ਲੱਗਿਆ ਕਿ ਸੁਸ਼ੀਲ ਦਾ ਨਾਮ ਡੈਲੀਗੇਸ਼ਨ ਰਜਿਸਟ੍ਰੇਸ਼ਨ ਮੀਟਿੰਗ 'ਚ ਸ਼ਾਮਲ ਹੋਵੇਗਾ।ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਸਕੱਤਰ ਵਿਨੋਦ ਤੋਮਰ ਦਾ ਕਹਿਣਾ ਕਿ ਦਾਖਲਾ ਫਾਰਮ ਆਨਲਾਈਨ ਜਮ੍ਹਾਂ ਕਰਵਾਉਣਾ ਹੁੰਦਾ ਹੈ।ਸ਼ਾਇਦ ਕੋਈ ਤਕਨੀਕੀ ਗਲਤੀ ਕਾਰਨ ਨਾਮ ਨਹੀਂ ਆ ਸਕਿਆ।ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰਮੰਡਲ ਖੇਡਾਂ 4 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ।ਕਾਮਨਵੈਲਥ ਖੇਡਾਂ ਦੀ ਸੂਚੀ 'ਚੋਂ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਂ ਗਾਇਬਸੁਸ਼ੀਲ ਰੈਸਲਿੰਗ 'ਚ ਭਾਰਤ ਵੱਲੋਂ ਤਗਮਾ ਜਿੱਤਣ ਦੇ ਪ੍ਰਮੁੱਖ ਦਾਅਵੇਦਾਰਾਂ 'ਚੋਂ ਇੱਕ ਹੈ।ਰਾਸ਼ਟਰਮੰਡਲ ਖੇਡਾਂ 'ਚ ਸੁਸ਼ੀਲ ਕੁਮਾਰ ਦੋ ਵਾਰ ਸੋਨ ਤਗਮਾ ਜਿੱਤ ਚੁੱਕੇ ਹਨ।ਪਹਿਲਾ ਤਗਮਾ ਸੁ਼ਸ਼ੀਲ ਨੇ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ 'ਚ ਤੇ ਦੂਜਾ 2014 ਗਲਾਸਗੋ ਕਾਮਨਵੈਲਥ ਖੇਡਾਂ 'ਚ ਜਿੱਤਿਆ।ਇਨ੍ਹਾਂ ਤੋਂ ਇਲਾਵਾ ਸੁਸ਼ੀਲ 2008 ਦੇ ਬੀਜਿੰਗ ਓਲੰਪਿਕ 'ਚ ਕਾਂਸੇ ਤੇ 2012 ਦੇ ਲੰਡਨ ਓਲੰਪਿਕ 'ਚ ਚਾਂਦੀ ਦਾ ਮੈਡਲ ਚੁੱਕੇ ਹਨ।

-PTCNews

Related Post