ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ

By  Pardeep Singh August 31st 2022 07:43 AM

ਅੰਮ੍ਰਿਤਸਰ: ਅੰਮ੍ਰਿਤਸਰ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਯਾਤਰੀ ਤੋਂ 1 ਕਿਲੋ 240 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਦੀ ਉਡਾਣ ਵਿੱਚ ਇਹ ਯਾਤਰੀ ਆਇਆ ਸੀ ਜਿਸ ਦੀ ਤਲਾਸ਼ੀ ਦੌਰਾਨ ਇਹ ਸੋਨਾ ਮਿਲਿਆ।

ਮਿਲੀ ਜਾਣਕਾਰੀ ਮੁਤਾਬਕ ਯਾਰਤੀ ਨੇ ਸੋਨੇ ਦੀਆਂ ਚੈਨੀਆਂ ਅੰਡਰਵਿਅਰ ਵਿੱਚ ਲਕੋ ਕੇ ਰੱਖੀਆਂ ਹੋਈਆ ਸਨ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 65 ਲੱਖ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਇਸ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 20 ਲੱਖ ਰੁਪਏ ਦੀ ਕੀਮਤ ਦਾ 466 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਸੋਨਾ ਇੱਕ ਐੱਲਈਡੀ ਐਮਰਜੈਂਸੀ ਲਾਈਟ ਦੇ ਅੰਦਰ ਛੁਪਾਇਆ ਹੋਇਆ ਸੀ। ਕਸਟਮ ਅਧਿਕਾਰੀਆਂ ਨੇ ਇੱਕ ਯਾਤਰੀ ਨੂੰ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਇੰਟਰਨੈਸ਼ਨਲ ਅਰਾਈਵਲ ਹਾਲ ਦੇ ਬਾਹਰ ਜਾਣ ਵਾਲੇ ਗੇਟ ਵੱਲ ਜਾਣ ਤੋਂ ਰੋਕਿਆ।  ਯਾਤਰੀ ਦੇ ਸਾਮਾਨ ਦੀ ਤਲਾਸ਼ੀ ਦੌਰਾਨ 466 ਗ੍ਰਾਮ ਵਜ਼ਨ ਦੀਆਂ ਚਾਰ ਸੋਨੇ ਦੀਆਂ ਛੜਾਂ ਬਰਾਮਦ ਹੋਈਆਂ, ਜੋ ਉਸ ਨੇ ਐੱਲਈਡੀ ਐਮਰਜੈਂਸੀ ਲਾਈਟ ਦੇ ਅੰਦਰ ਛੁਪਾ ਕੇ ਰੱਖੀਆਂ ਹੋਈਆਂ ਸਨ।

ਇਹ ਵੀ ਪੜ੍ਹੋ:CM ਵੱਲੋਂ ਪਿੰਡ ਚੁੰਨੀ ਕਲਾਂ ਦੇ ਸਰਕਾਰੀ ਸਕੂਲ ਦਾ ਅਚਨਚੇਤ ਨਿਰੀਖਣ

-PTC News

Related Post