ਜੰਮੂ-ਤਵੀ ਟਰੇਨ ਦੇ ਇੰਜਣ 'ਤੇ ਡਿੱਗਿਆ ਦਰੱਖਤ, ਟਲਿਆ ਵੱਡਾ ਹਾਦਸਾ

By  Jashan A September 29th 2019 10:08 AM

ਜੰਮੂ-ਤਵੀ ਟਰੇਨ ਦੇ ਇੰਜਣ 'ਤੇ ਡਿੱਗਿਆ ਦਰੱਖਤ, ਟਲਿਆ ਵੱਡਾ ਹਾਦਸਾ,ਬਠਿੰਡਾ: ਬਠਿੰਡਾ-ਫਿਰੋਜ਼ਪੁਰ ਰੇਲਵੇ ਟਰੈਕ ਮੰਡੀ ਗੋਨਿਆਣਾ ਕੋਲ ਵੱਡਾ ਹਾਦਸਾ ਹੋਣ ਤੋਂ ਤਲ ਗਿਆ ਹੈ। ਦਰਅਸਲ, ਬੀਤੀ ਰਾਤ ਜੰਮੂ ਤਵੀ ਐਕਸਪ੍ਰੈਸ ਇਸ ਟਰੈਕ ਤੋਂ ਗੁਜਰ ਰਹੀ ਸੀ ਤਾਂ ਗੋਨਿਆਣਾ ਅਤੇ ਅਕਾਲੀਆ ਪਿੰਡ ਦੇ ਵਿਚਕਾਰ ਅਚਾਨਕ ਦਰਖਤ ਟੁੱਟ ਕੇ ਟਰੇਨ ਦੇ ਇੰਜਣ ਨਾਲ ਟਕਰਾਅ ਗਿਆ।

Train Accidentਜਿਸ ਕਾਰਨ ਇੰਜਣ ਦੇ ਅੱਗੇ ਹੇਠਲੇ ਪਾਸੇ ਲੱਗਿਆ ਬੰਪਰ ਟੁੱਟ ਕੇ ਇੰਜਣ ਦੇ ਹੇਠਾਂ ਫਸ ਗਿਆ ਜਿਸ ਨਾਲ ਇੰਜਣ ਦਾ ਕਾਫੀ ਨੁਕਸਾਨ ਹੋਇਆ ਅਤੇ ਟਰੇਨ ਅੱਗੇ ਨਹੀਂ ਵੱਧ ਸਕੀ।

ਹੋਰ ਪੜ੍ਹੋ: ਰੇਲਵੇ ਦੇ 2 ਮੁਲਾਜ਼ਮਾਂ ਨੇ ਨਾਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹੇ ਪੁਲਿਸ ਅੜਿੱਕੇ

Train Accidentਫਿਲਹਾਲ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ ਸਿੰਗਲ ਲਾਈਨ ਹੋਣ ਕਾਰਨ ਬਠਿੰਡਾ ਫਿਰੋਜਪੁਰ ਲਾਈਨ ਜਾਮ ਹੋ ਗਈ ਜਿਸ ਨਾਲ ਫਿਰੋਜਪੁਰ ਮੁੰਬਈ ਜਾਣ ਵਾਲੀ ਪੰਜਾਬ ਮੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ।

-PTC News

Related Post