ਫਰਾਂਸ: 'ਗੂਗਲ' 'ਤੇ ਲੱਗਾ 59.2 ਕਰੋੜ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਕਾਰਨ

By  Baljit Singh July 13th 2021 09:21 PM

ਪੈਰਿਸ : ਫਰਾਂਸ ਦੇ ਮੁਕਾਬਲੇ ਦੇ ਰੈਗੂਲੇਟਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਫ੍ਰਾਂਸੀਸੀ ਪ੍ਰਕਾਸ਼ਕਾਂ ਨਾਲ ਵਿਵਾਦ ਵਿਚ ਗੂਗਲ 'ਤੇ 59.2 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਅਸਲ ਵਿਚ ਫ੍ਰਾਂਸੀਸੀ ਪ੍ਰਕਾਸ਼ਕ ਚਾਹੁੰਦੇ ਸਨ ਕਿ ਗੂਗਲ ਉਹਨਾਂ ਦੀ ਖ਼ਬਰਾਂ ਦੇ ਬਦਲੇ ਉਹਨਾਂ ਨੂੰ ਭੁਗਤਾਨ ਕਰੇ। ਰੈਗੁਲੇਟਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੂਗਲ ਖ਼ਬਰ ਪ੍ਰਕਾਸ਼ਕਾਂ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਦੇ ਢੰਗਾਂ ਬਾਰੇ ਦੋ ਮਹੀਨੇ ਦੇ ਅੰਦਰ ਪ੍ਰਸਤਾਵ ਨਹੀਂ ਪੇਸ਼ ਕਰਦਾ ਹੈ ਤਾਂ ਉਸ 'ਤੇ ਰੋਜ਼ਾਨਾ ਕਰੀਬ 10 ਲੱਖ ਡਾਲਰ ਦੇ ਹਿਸਾਬ ਨਾਲ ਹੋਰ ਜੁਰਮਾਨਾ ਲਗਾਇਆ ਜਾਵੇਗਾ। ਪੜੋ ਹੋਰ ਖਬਰਾਂ: ਮੁੱਖ ਮੰਤਰੀ ਕੋਲ ਭਾਜਪਾ ਵਫਦ ਨੂੰ ਮਿਲਣ ਦਾ ਸਮਾਂ ਹੈ ਪਰ ਸੰਘਰਸ਼ ਕਰ ਰਹੇ ਪੰਜਾਬੀਆਂ ਵਾਸਤੇ ਸਮਾਂ ਨਹੀਂ: ਸੁਖਬੀਰ ਸਿੰਘ ਬਾਦਲ ਗੂਗਲ ਫਰਾਂਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਫ਼ੈਸਲੇ ਨਾਲ ਉਹ ਬਹੁਤ ਨਿਰਾਸ਼ ਹਨ ਅਤੇ ਇਹ ਜੁਰਮਾਨਾ ਸਾਡੇ ਮੰਚ 'ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਜਾਂ ਖ਼ਬਰਾਂ ਸਮੱਗਰੀ ਦੀ ਵਰਤੋਂ ਦੀ ਸੱਚਾਈ ਨੂੰ ਨਹੀਂ ਦਰਸਾਉਂਦਾ ਹੈ। ਕੰਪਨੀ ਨੇ ਕਿਹਾ ਕਿ ਇਹ ਇਸ ਦੇ ਹੱਲ ਦੀ ਦਿਸ਼ਾ ਵਿਚ ਸਦਭਾਵਨਾ ਗੱਲਬਾਤ ਕਰ ਰਿਹਾ ਹੈ ਅਤੇ ਕੁਝ ਪ੍ਰਕਾਸ਼ਕਾਂ ਨਾਲ ਇਕ ਸਮਝੌਤੇ 'ਤੇ ਪਹੁੰਚਣ ਦੇ ਕੰਢੇ ਹੈ। ਇਹ ਵਿਵਾਦ ਯੂਰਪੀ ਸੰਘ ਦੇ ਉਸ ਵਿਆਪਕ ਕੋਸ਼ਿਸ਼ ਦਾ ਹਿੱਸਾ ਹੈ ਜਿਸ ਵਿਚ ਗੂਗਲ ਅਤੇ ਹੋਰ ਤਕਨਾਲੋਜੀ ਕੰਪਨੀਆਂ ਨੂੰ ਸਮੱਗਰੀ ਦੇ ਬਦਲੇ ਵਿਚ ਪ੍ਰਕਾਸ਼ਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਪੜੋ ਹੋਰ ਖਬਰਾਂ: ਪਾਕਿਸਤਾਨੀ ਤਾਲਿਬਾਨ ਨੇ ਫੌਜ ਉੱਤੇ ਬੋਲਿਆ ਹਮਲਾ, 15 ਜਵਾਨਾਂ ਦੀ ਮੌਤ, ਕਈਆਂ ਨੂੰ ਕੀਤਾ ਅਗਵਾ ਫ੍ਰਾਂਸੀਸੀ ਜਾਂਚ ਏਜੰਸੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਖ਼ਬਰ ਪ੍ਰਕਾਸ਼ਕਾਂ ਨਾਲ ਤਿੰਨ ਮਹੀਨੇ ਦੇ ਅੰਦਰ ਗੱਲਬਾਤ ਕਰਨ ਲਈ ਗੂਗਲ ਨੂੰ ਅਸਥਾਈ ਆਦੇਸ਼ ਜਾਰੀ ਕੀਤਾ ਸੀ ਅਤੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਨੂੰ ਲੈਕੇ ਕੰਪਨੀ 'ਤੇ ਮੰਗਲਵਾਰ ਨੂੰ ਜੁਰਮਾਨਾ ਲਗਾਇਆ। ਗੂਗਲ ਨੂੰ ਬਾਰ-ਬਾਰ ਫ੍ਰਾਂਸੀਸੀ ਅਤੇ ਯੂਰਪੀ ਸੰਘ ਦੇ ਅਧਿਕਾਰੀਆਂ ਵੱਲੋਂ ਵਿਭਿੰਨ ਕਾਰੋਬਾਰੀ ਗਤੀਵਿਧੀਆਂ ਲਈ ਨਿਸ਼ਾਨਾ ਬਣਾਇਆ ਗਿਆ ਹੈ ਜਿਹਨਾਂ ਨੂੰ ਬਾਜ਼ਾਰ ਵਿਚ ਉਸ ਦੇ ਦਬਦਬੇ ਦੀ ਦੁਰਵਰਤੋਂ ਕਰਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ ਜਾਣ ਵਾਲੇ ਐਥਲੀਟਾਂ ਨਾਲ PM ਮੋਦੀ ਨੇ ਕੀਤੀ ਚਰਚਾ, ਇੰਝ ਵਧਾਇਆ ਹੌਂਸਲਾ -PTC News

Related Post