ਚਾਈਨਾ 'ਤੇ ਗੂਗਲ ਦਾ ਸਾਈਬਰ ਅਟੈੱਕ

By  Jagroop Kaur October 18th 2020 03:37 PM

ਕੁਝ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਅਤੇ ਗਲਤ ਪ੍ਰਚਾਰ ਵਾਲਿਆਂ ਖਬਰਾਂ ਫੈਲ ਰਹੀਆਂ ਹਨ ਜਿੰਨਾ ਖਿਲਾਫ ਰਵੈ ਕਰਨ ਦੀ ਮੰਗ ਲਗਾਤਾਰ ਕੀਤੀ ਜਾਹੀ ਹੈ , ਉਥੇ ਹੀ ਹੁਣ ਅਜਿਹੀਆਂ ਹੀ ਝੂਠੀਆਂ ਖਬਰਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਝੂਠੇ ਚੈਨਲਾਂ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ , ਜਿਸਦੇ ਚਲਦਿਆਂ ਗੂਗਲ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਕਰੀਬ 3 ਹਜ਼ਾਰ ਯੂ-ਟਿਊਬ ਚੈਨਲ ਬੰਦ ਕਰ ਦਿੱਤੇ ਹਨ।ਗੂਗਲ ਦੇ ਇਸ ਅਟੈੱਕ ਤੋਂ ਬਾਅਦ ਇਨ੍ਹਾਂ ਚੈਨਲਾਂ ਦੇ ਸੰਚਾਲਕਾਂ ਵਿਚਾਲੇ ਭੜਥੂ ਮੱਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਝੂਠੇ ਅਕਾਊਂਟ 'ਤੇ ਕਾਰਵਾਈ ਜੁਲਾਈ ਤੋਂ ਸਤੰਬਰ ਵਿਚਾਲੇ ਕੀਤੀ ਗਈ। ਅਸਲ ਵਿਚ ਇਹ ਕਾਰਵਾਈ ਗੂਗਲ ਨੂੰ ਇਸ ਲਈ ਕਰਨੀ ਪਈ ਕਿਉਂਕਿ ਇਨ੍ਹਾਂ 'ਤੇ ਗਲਤ ਸਮੱਗਰੀ ਦਿਖਾਉਣ ਦਾ ਇਲਜ਼ਾਮ ਹੈ। ਲੰਬੇ ਸਮੇਂ ਤੋਂ ਇਹ ਚੈਨਲ ਗੂਗਲ ਦੀ ਨਜ਼ਰ ਵਿਚ ਸਨ। How to recover deleted YouTube videos - Even if you are not in YouTube  Partner Program - YouTubeਹਾਲਾਂਕਿ ਗੂਗਲ ਨੇ ਇਨ੍ਹਾਂ ਚੈਨਲ ਦੇ ਨਾਵਾਂ ਦੇ ਬਾਰੇ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਸਣਯੋਗ ਹੈ ਕਿ ਇਹਨਾਂ ਸੰਚਾਲਕਾਂ ਵੱਲੋਂ ਯੂ-ਟਿਊਬ 'ਤੇ ਪਾਈਆਂ ਗਈਆਂ ਵੀਡੀਓਜ਼ ਦੇ ਲਿੰਕ ਟਵਿਟਰ 'ਤੇ ਵੀ ਸਾਂਝੇ ਕੀਤੇ ਜਾ ਰਹੇ ਸਨ। ਗੂਗਲ ਦਾ ਕਹਿਣਾ ਹੈ ਜਦੋਂ ਇਨ੍ਹਾਂ ਵੀਡੀਓਜ਼ ਨੂੰ ਦੇਖਣ ਵਾਲਿਆਂ ਦੇ ਅਕਾਊਂਟ ਦੀ ਜਾਂਚ ਕੀਤੀ ਤਾਂ ਉਹ ਵੀ ਫਰਜ਼ੀ ਨਿਕਲੇ ਹਨ। Indian startups meet to review Google PlayStore policy; mull setting up  Aatmanirbhar forum - cnbctv18.comਇੰਨੀ ਵੱਡੀ ਗਿਣਤੀ ਵਿਚ ਚੱਲ ਰਹੇ ਯੂ-ਟਿਊਬ ਚੈਨਲਾਂ ਦਾ ਮਕਸਦ ਕੀ ਸੀ, ਅਜੇ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ ਹੈ। ਇਨ੍ਹਾਂ ਚੈਨਲਾਂ 'ਤੇ ਪਾਈ ਜਾਣ ਵਾਲੀ ਜ਼ਿਆਦਾਤਰ ਸਮੱਗਰੀ ਝੂਠੀ ਹੁੰਦੀ ਹੈ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੇੜੇ ਹਲ ਅਤੇ ਉਨ੍ਹਾਂ ਦੇ ਸੰਦਰਭ ਵਿਚ ਇਨ੍ਹਾਂ ਦਾ ਫੜਿਆ ਜਾਣਾ ਮਹੱਤਵਪੂਰਨ ਹੈ। ਉਂਝ ਵੀ ਇਸ ਸਮੇਂ ਚੀਨ ਚੀਨ ਦੁਨੀਆ ਭਰ ਵਿਚ ਸੋਸ਼ਲ ਮੀਡੀਆ ਜ਼ਰੀਏ ਝੂਠ ਫੈਲਾ ਰਿਹਾ ਹੈ।

Related Post