ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ?

By  Joshi September 30th 2018 02:57 PM

Government Jobs Punjab Youth: ਨਸ਼ਾ ਤੋਂ ਮੁਕਤੀ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਦੀ ਚਮਕੇਗੀ ਕਿਸਮਤ, ਮਿਲਣੀਆਂ ਸ਼ੁਰੂ ਹੋਣਗੀਆਂ ਸਰਕਾਰੀ ਨੌਕਰੀਆਂ, ਦੇਖੋ ਕੀ ਹੈ ਕਾਂਗਰਸ "ਸਰਕਾਰੀ ਨੌਕਰੀ" ਫਾਰਮੂਲਾ !!

ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ?

Government Jobs Punjab Youthਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦਾ ਬਾਅਦਾ ਕਰ ਕੇ ਪੰਜਾਬ ਦੀ ਸੱਤਾ 'ਤੇ ਆਪਣਾ ਹੱਕ ਜਤਾਇਆ ਗਿਆ ਸੀ। ਸੱਤਾ 'ਚ ਆਉਂਦੇ ਹੀ ਨਸ਼ਾ ਖਤਮ ਕਰਨਾ ਅਤੇ ਹਰ ਘਰ ਨੌਕਰੀ ਦੇਣਾ ਪੰਜਾਬ ਕਾਂਗਰਸ ਦੇ ਮੁੱਖ ਮੁੱਦਿਆਂ 'ਚੋਂ ਇੱਕ ਸੀ ਪਰ ਅਜੇ ਤੱਕ ਮੌਜੂਦਾ ਸਰਕਾਰ ਵੱਲੋਂ ਅਜਿਹਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਹੁਣ ਪੰਜਾਬ ਕਾਂਗਰਸ ਵੱਲੋਂ ਨਸ਼ਾ ਰੋਕਣ ਲਈ ਇੱਕ ਨਵਾਂ "ਫਾਰਮੂਲਾ" ਕੱਢਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਕਾਂਗਰਸ ਸਰਕਾਰ "ਇੱਕ ਹੋਰ ਦਾਅਵਾ" ਕਰ ਰਹੀ ਹੈ ਕਿ ਜਿਸ ਅਧੀਨ ਬੇਰੋਜ਼ਗਾਰ ਨੌਜਵਾਨਾਂ "ਨੌਕਰੀਆਂ ਦਾ ਫਾਰਮੂਲਾ" ਦਾ ਫਾਰਮੂਲਾ ਸਿਖਾਇਆ ਜਾਣਾ ਹੈ।

Government Jobs Punjab Youthਮੌਜੂਦਾ ਸਰਕਾਰ ਨੌਜਵਾਨਾਂ ਲਈ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਖੇਤਰਾਂ 'ਚ ਅਸਾਮੀਆਂ ਦਵੇਗੀ ਤਾਂ ਜੋ ਉਹ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ।

ਇਸ ਤੋਂ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ 'ਚ ਵੀ ਵਿਅਸਤ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਦੱਸ ਦੇਈਏ ਕਿ ਕੁਝ ਅੀਜਹੇ ਹੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨੌਕਰੀ ਲੈਣ ਤੋਂ ਪਹਿਲਾਂ ਕੀਤੇ ਸਨ ਜੋ ਕਿ ਹੁਣ ਤੱਕ ਪੂਰੇ ਨਹੀਂ ਹੋ ਪਾਏ ਹਨ ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ।

—PTC News

Related Post