ਕੁੜੀਆਂ ਦੇ ਵਿਆਹ ਦੀ ਸਹੀ ਉਮਰ 'ਤੇ ਕੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਰਾਏ ?

By  Jagroop Kaur October 16th 2020 05:48 PM -- Updated: October 16th 2020 06:08 PM

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ 75 ਵੀਂ ਵਰ੍ਹੇਗੰਢ ਮੌਕੇ ਉੱਤੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਇਸ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਈ ਮਹੱਤਵਪੂਰਨ ਗੱਲਾਂ ਵੀ ਕਹੀਆਂ ਗਈਆਂ।ਇੰਨਾ ਗੱਲਾਂ ਵਿਚ ਉਨ੍ਹਾਂ ਵੱਲੋਂ ਦੇਸ਼ ਦੀਆਂ ਧੀਆਂ ਲਈ ਵੱਡੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਨੂੰ ਲੈ ਕੇ ਗਠਿਤ ਕੀਤੀ ਗਈ ਕਮੇਟੀ ਆਉਂਦੇ ਹੀ ਸਰਕਾਰ ਇਸ 'ਤੇ ਕਾਰਵਾਈ ਕਰੇਗੀ।

ਹੋਰ ਪੜ੍ਹੋ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲਵੇ ਲਾਈਨ ‘ਤੇ ਧਰਨਾ 23ਵੇਂ ਦਿਨ ਵੀ ਜਾਰੀage of marriage for girls

ਹੋਰ ਪੜ੍ਹੋ: ਨਹੀਂ ਖੁੱਲ੍ਹਣਗੇ ਪੰਜਾਬ ਦੇ ਸਕੂਲ ਵਿਜੈ ਇੰਦਰ ਸਿੰਗਲਾ ਦਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਕ ਪ੍ਰੋਗਰਾਮ 'ਚ ਕਹੀ। ਉਨ੍ਹਾਂ ਨੇ ਕਿਹਾ,''ਧੀਆਂ ਦਾ ਵਿਆਹ ਦੇ ਉੱਚਿਤ ਉਮਰ ਕੀ ਹੋਵੇ, ਇਹ ਤੈਅ ਕਰਨ ਲਈ ਵੀ ਚਰਚਾ ਚੱਲ ਰਹੀ ਹੈ। ਮੈਨੂੰ ਦੇਸ਼ ਭਰ ਦੀਆਂ ਜਾਗਰੂਕ ਧੀਆਂ ਦੀਆਂ ਚਿੱਠੀਆਂ ਆਉਂਦੀਆਂ ਹਨ ਕਿ ਜਲਦੀ ਨਾਲ ਫੈਸਲਾ ਕਰੋ। ਮੈਂ ਉਨ੍ਹਾਂ ਸਾਰੀਆਂ ਧੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਬਹੁਤ ਹੀ ਜਲਦ ਰਿਪੋਰਟ ਆਉਂਦੇ ਹੀ ਉਸ 'ਤੇ ਸਰਕਾਰ ਆਪਣੀ ਕਾਰਵਾਈ ਕਰੇਗੀ।ਦੱਸਣਯੋਗ ਹੈ ਕਿ 15 ਅਗਸਤ ਨੂੰ ਇਸ ਸਾਲ ਲਾਲ ਕਿਲੇ ਤੋਂ ਆਪਣੇ ਸੰਬੋਧਨ 'ਚ ਮੋਦੀ ਨੇ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਤੈਅ ਕਰਨ ਲਈ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ।age of marriage for girls

Minnimum age of girls marriage ਦੇਸ਼ 'ਚ ਹੁਣ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੈਅ ਹੈ, ਜਦੋਂ ਕਿ ਮੁੰਡਿਆਂ ਦੀ ਉਮਰ 21 ਸਾਲ ਹੈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੀ ਉਮਰ 'ਚ ਗਰਭ ਧਾਰਨ ਕਰਨਾ, ਸਿੱਖਿਆ ਦੀ ਕਮੀ, ਜਾਣਕਾਰੀ ਦੀ ਕਮੀ, ਸ਼ੁੱਧ ਪਾਣੀ ਨਾ ਹੋਣਾ, ਸਵੱਛਤਾ ਦੀ ਕਮੀ, ਅਜਿਹੇ ਕਈ ਕਾਰਨਾਂ ਨਾਲ ਕੁਪੋਸ਼ਣ ਵਿਰੁੱਧ ਲੜਾਈ 'ਚ ਜੋ ਨਤੀਜੇ ਮਿਲਣੇ ਚਾਹੀਦੇ ਸਨ, ਉਹ ਨਹੀਂ ਮਿਲ ਸਕੇ।21 साल से पहले लड़कियों की शादी पर रोक लगा सकती हे सरकार! प्रधानमंत्री मोदी ने दिए संकेत

Related Post