ਚੰਡੀਗੜ੍ਹ ਅਤੇ ਮੋਹਾਲੀ 'ਚ ਪਟਾਕੇ ਚਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ, ਭੁੱਲ ਕੇ ਵੀ ਨਾ ਚੁੱਕਿਓ ਇਹ ਕਦਮ

By  Jasmeet Singh October 24th 2022 04:42 PM

ਚੰਡੀਗੜ੍ਹ/ਮੋਹਾਲੀ: ਕੋਰੋਨਾ ਮਹਾਂਮਾਰੀ ਦੇ 2 ਸਾਲਾਂ ਬਾਅਦ ਮੋਹਾਲੀ ਅਤੇ ਚੰਡੀਗੜ੍ਹ ਇਸ ਤਿਉਹਾਰ ਨੂੰ ਪੂਰੇ ਜੋਸ਼ ਨਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਦੋਵੇਂ ਗੁਆਂਢੀ ਸ਼ਹਿਰਾਂ 'ਚ ਦੀਵਾਲੀ ਦੇ ਮੌਕੇ 'ਤੇ ਲੋਕ ਰਾਤ 8 ਤੋਂ 10 ਵਜੇ ਤੱਕ ਸਿਰਫ ਦੋ ਘੰਟੇ ਦੀ ਸਮੇਂ ਸੀਮਾ ਦੇ ਵਿਚਕਾਰ ਹੀ ਪਟਾਕੇ ਚਲਾ ਸਕਣਗੇ। ਇਸ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੋਹਾਲੀ 'ਚ ਡੀਸੀ ਕਮ ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਿੱਥੇ ਪਟਾਕਿਆਂ ਲਈ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ, ਉੱਥੇ ਲੋਕ ਪਟਾਕੇ ਵੇਚ ਸਕਦੇ ਹਨ। ਇਸ ਤੋਂ ਇਲਾਵਾ ਚੀਨੀ ਪਟਾਕੇ ਵੀ ਨਹੀਂ ਫੂਕੇ ਜਾ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਫਾਇਰ ਵਿਭਾਗ ਦੀ ਟੀਮ ਵੀ ਚੌਕਸ ਹੈ। ਸਾਰੇ ਫਾਇਰ ਕਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਹਰ ਸਮੇਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਕਿਤੇ ਵੀ ਅੱਗ ਲੱਗਣ ਦੀ ਸੂਰਤ ਵਿੱਚ ਫਾਇਰ ਬ੍ਰਿਗੇਡ ਦੇ ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਟੋਲ ਫਰੀ ਨੰਬਰ 101 'ਤੇ ਕਾਲ ਕਰਨੀ ਹੋਵੇਗੀ। ਇਸ ਤੋਂ ਇਲਾਵਾ ਲੋਕ 0172 ਨੰਬਰ ਲਗਾ ਕੇ 2225902 ਅਤੇ 2223101 'ਤੇ ਕਾਲ ਕਰ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਸ਼ਹਿਰ ਵਾਸੀਆਂ ਨੂੰ ਸਿਰਫ਼ 2 ਘੰਟੇ (ਰਾਤ 8 ਤੋਂ 10 ਵਜੇ) ਲਈ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸਿਰਫ਼ ਹਰੇ ਪਟਾਕੇ ਹੀ ਚਲਾਏ ਜਾ ਸਕਦੇ ਹਨ।। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ ਨੇ ਪਟਾਕਿਆਂ ਨਾਲ ਜਾਨਵਰਾਂ ਉੱਤੇ ਹੋਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਦੀਵਾਲੀ ਮੌਕੇ ਕਿਸੇ ਪਸ਼ੂ ਨੂੰ ਸੱਟ ਲੱਗਣ ਜਾਂ ਦੁਰਘਟਨਾ ਹੋਣ ਦੀ ਸੂਰਤ ਵਿੱਚ ਐਸਪੀਸੀਏ ਦੇ ਹੈਲਪਲਾਈਨ ਨੰਬਰ 0172-2696450 'ਤੇ ਕਾਲ ਕੀਤੀ ਜਾ ਸਕਦੀ ਹੈ।

Related Post