ਗੁਜਰਾਤ 'ਚ ਆਕਸੀਜਨ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ , 5 ਲੋਕਾਂ ਦੀ ਮੌਤ ,10 ਜ਼ਖਮੀ

By  Shanker Badra January 11th 2020 03:33 PM

ਗੁਜਰਾਤ 'ਚ ਆਕਸੀਜਨ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ , 5 ਲੋਕਾਂ ਦੀ ਮੌਤ ,10 ਜ਼ਖਮੀ:ਗਾਂਧੀਨਗਰ : ਗੁਜਰਾਤ ਦੇ ਵਡੋਦਰਾ 'ਚ ਆਕਸੀਜਨ ਦੀ ਇੱਕ ਫੈਕਟਰੀ 'ਚ ਹੋਏ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਧਮਾਕੇ 'ਚ 10 ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿਜਿਸ ਫ਼ੈਕਟਰੀ ’ਚ ਧਮਾਕਾ ਹੋਇਆ ਹੈ,ਉਸ ਦਾ ਨਾਂਅ ਏਮਸ ਆਕਸੀਜਨ ਕੰਪਨੀ ਹੈ। ਇਸ ਧਮਾਕੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Gujarat: 5 dead and 10 injured in factory explosion In Vadodara ਗੁਜਰਾਤ 'ਚ ਆਕਸੀਜਨ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ , 5 ਲੋਕਾਂ ਦੀ ਮੌਤ ,10 ਜ਼ਖਮੀ

ਜਿਸ ਫ਼ੈਕਟਰੀ ’ਚ ਧਮਾਕਾ ਹੋਇਆ ਹੈ,ਉਸ ਦਾ ਨਾਂਅ ਏਮਸ ਆਕਸੀਜਨ ਕੰਪਨੀ ਹੈ। ਇਸ ਧਮਾਕੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਇਹ ਧਮਾਕਾ ਬਹੁਤ ਜ਼ਬਰਦਸਤ ਸੀ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Gujarat: 5 dead and 10 injured in factory explosion In Vadodara ਗੁਜਰਾਤ 'ਚ ਆਕਸੀਜਨ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ , 5 ਲੋਕਾਂ ਦੀ ਮੌਤ ,10 ਜ਼ਖਮੀ

ਦੱਸ ਦੇਈਏ ਕਿ ਪਹਿਲਾਂ ਫ਼ੈਕਟਰੀ ’ਚ ਅੱਗ ਲੱਗੀ ਤੇ ਧਮਾਕਾ ਬਾਅਦ ’ਚ ਹੋਇਆ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰਾਹਤ ਤੇ ਬਚਾਅ ਕਾਰਜਾਂ ਲਈ ਪੁਲਿਸ ਤੇ ਫ਼ਾਇਰ ਬ੍ਰਿਗੇਡ ਵਿਭਾਗ ਮੌਕੇ ’ਤੇ ਪੁੱਜ ਗਿਆ ਹੈ। ਫ਼ੈਕਟਰੀ ’ਚ ਹਾਲੇ ਹੋਰ ਵੀ ਕਾਮੇ ਫਸੇ ਹੋ ਸਕਦੇ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਫ਼ਾਇਰ ਬ੍ਰਿਗੇਡ ਤੇ ਪੁਲਿਸ ਮੁਲਾਜ਼ਮਾਂ ਦੇ ਜਤਨ ਜਾਰੀ ਹਨ।

-PTCNews

Related Post