ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਇਹ ਜੋੜਾ, ਤਿਆਰ ਹੋ ਕੇ ਪਹੁੰਚਿਆ ਪੋਲਿੰਗ ਬੂਥ, ਦੇਖੋ ਤਸਵੀਰਾਂ!

By  Joshi December 9th 2017 11:29 AM

Gujarat elections 2017: ਗੁਜਰਾਤ ਚੋਣਾਂ ਨੂੰ ਸਿਰਫ ਨੇਤਾ ਹੀ ਨਹੀਂ ਬਲਕਿ ਵੋਟਰ ਵੀ ਬਹੁਤ ਗੰਭੀਰਾਤ ਨਾਲ ਲੈ ਰਹੇ ਹਨ, ਇਸਦਾ ਸਬੂਤ ਭਰੂਚ 'ਚ ਦੇਖਣ ਨੂੰ ਮਿਲਿਆ ਹੈ, ਜਦੋਂ ਇੱਕ ਪੋਲਿੰਗ ਬੂਥ 'ਤੇ ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣ ਤੋਂ ਪਹਿਲਾਂ ਦੁਲਹਾ-ਦੁਲਹਨ ਵੋਟ ਪਾਉਣ ਪਹੁੰਚ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਚੋਣਾਂ ਦੇ ਲਈ ਪਹਿਲੇ ਚਰਣ ਦੀ ਪੋਲਿੰਗ ਸ਼ਨੀਵਾਰ ਨੂੰ ਕੀਤੀ ਜਾ ਰਹੀ ਹੈ।

ਗੁਜਰਾਤ 'ਚ ਕੁੱਲ ਵੋਟਰ ਲਗਭਗ ੨ ਕਰੋੜ ੧੨ ਲੱਖ ਹੈ, ਜਿਸਦੇ ਤਹਿਤ ੧੯ ਜ਼ਿਲ੍ਹਿਆਂ ਦੀ ੮੯ ਸੀਟਾਂ 'ਤੇ ਵੋਟ ਪਾਈ ਜਾ ਰਹੀ ਹੈ ਅਤੇ ਕੁੱਲ ੯੭੭ ਉਮੀਦਵਾਰ ਮੈਦਾਨ 'ਚ ਹਨ। ਇਸਦੇ ਨਤੀਜੇ ੧੮ ਦਿਸੰਬਰ ਨੂੰ ਆਉਣਗੇ।

—PTC News

Related Post