ਗੁਰਬਖਸ਼ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਮੌਕੇ ਉੱਠੀ ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ

By  Joshi March 26th 2018 01:53 PM

ਗੁਰਬਖਸ਼ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਮੌਕੇ ਉੱਠੀ ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ: ਗੁਰਬਖਸ਼ ਸਿੰਘ ਖਾਲਸਾ ਨੂੰ ਉਹਨਾਂ ਦੀ ਮੌਤ ਤੋਂ ਬਾਅਦ 6ਵੇਂ ਦਿਨ ਪਿੰਡ ਠਸਕਾਲੀ 'ਚ ਅਗਨ ਭੇਂਟ ਕੀਤਾ ਗਿਆ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਮੌਜੂਦ ਲੋਕਾਂ ਵੱਲੋਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ ਅਤੇ ਪੂਰਾ ਮਾਹੌਲ ਖਾਲਿਸਤਾਨੀ ਨਾਅਰਿਆਂ ਨਾਲ ਗੂੰਜ ਉਠਿਆ। ਇਸ ਸੰਬੰਧ 'ਚ ਪ੍ਰਸ਼ਾਸਨ ਨੇ ਵੀ ਚੁੱਪੀ ਬਣਾਈ ਰੱਖੀ। ਦੱਸ ਦੇਈਏ ਕਿ ਸਿੱਖ ਆਗੂਆਂ ਦੀ ਮੰਗ 'ਤੇ ਪੁਲਿਸ ਨੇ ਪਿੰਡ ਵਿਚ ਸ਼ਾਂਤੀ ਦੀ ਬਹਾਲੀ ਬਣਾਏ ਰੱਖਣ ਲਈ ਥਾਣਾ ਮੁਖੀ ਝਾਂਸਾ ਦਲੀਪ ਸਿੰਘ ਤੇ ਥਾਣਾ ਮੁਖੀ ਇਸਮਾਈਲਾਬਾਦ ਦਿਨੇਸ਼ ਚੌਹਾਨ ਦਾ ਤਬਾਦਲਾ ਕਰ ਦਿੱਤਾ ਹੈ। —PTC News

Related Post