ਗੁਰਦਾਸਪੁਰ ਚੋਣਾਂ ਬਾਰੇ ਖਬਰਾਂ: ਸਵਰਣ ਸਲਾਰੀਆ, ਸੁਨੀਲ ਜਾਖੜ ਆਹਮੋ ਸਾਹਮਣੇ!

By  Joshi October 11th 2017 09:30 AM -- Updated: October 11th 2017 06:46 PM

Gurdaspur by elections Punjab: Sunil Jakhar Swaran Salaria contesting!

ਗੁਰਦਾਸਪੁਰ ਹਲਕੇ ਲਈ ਹੋਈਆਂ ਜ਼ਿਮਨੀ ਚੋਣਾਂ ਜੋ ਕਿ ਅੱਜ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋਈਆਂ ਸਨ ਅਤੇ ਸ਼ਾਮ ਨੂੰ 5 ਵਜੇ ਤੱਕ ਚੱਲੀਆਂ ਵਿੱਚ ਵੋਟਿੰਗ ਉਮੀਦ ਤੋਂ ਘੱਟ ਹੋਈ ਹੈ।

ਦੱਸਣਯੋਗ ਹੈ ਕਿ ਇਸ ਵਾਰ ਵੋਟਿੰਗ 55% ਤੋਂ ਵੀ ਘੱਟ ਰਹੀ ਹੈ। ਇਸ ਮਸਲੇ 'ਚ ਵੋਟਰਾਂ ਅਤੇ ਪ੍ਰਸ਼ਾਸਨ ਦੀ ਅਸਿੱਧੇ ਤੌਰ 'ਤੇ ਨਾਕਾਮਯਾਬੀ ਦਿਖਾਈ ਦੇ ਰਹੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਗੁਰਦਾਸਪੁਰ ਦੀ ਸੀਟ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਲਈ ਬੀਜੇਪੀ ਵੱਲੋਂ ਸਵਰਣ ਸਲਾਰੀਆ, ਸੁਨੀਲ ਜਾਖੜ, ਅਤੇ ਸੁਰੇਸ਼ ਖਜੁਰੀਆ ਆਹਮੋ ਸਾਹਮਣੇ ਸਨ।

ਭੋਆ : 56

ਗੁਰਦਾਸਪੁਰ : 56

ਦੀਨਾਨਗਰ : 54

ਸੁਜਾਨਪੁਰ :52

ਕਾਦੀਆਂ : 50

---------------------

ਸੁਰਖੀਆਂ

ਗੁਰਦਾਸਪੁਰ ਦੇ ਪਾਹੜਾ ਪਿੰਡ ਵਿੱਚ ਹੋਏ ਝਗੜੇ ਦੌਰਾਨ ਹੈਪੀ ਪਾਹੜਾ ਚੇਅਰਮੈਨ ਬਲਾਕ ਸਮਿਤੀ ਸਮੇਤ 5 ਵਿਅਕਤੀ ਹੋਏ ਜ਼ਖਮੀ, ਹਸਪਤਾਲ 'ਚ ਕਰਵਾਇਆ ਭਰਤੀ

ਬਟਾਲਾ ਦੇ 36 ਨੰਬਰ ਵਾਰਡ ਦੀ ਵੀ ਪੈਟ ਮਸ਼ੀਨ ਹੋੲੀ ਖਰਾਬ ਫਿਲਹਾਲ ਵੋਟਿੰਗ ਰੁਕੀ

ਆਪ ਉਮੀਦਵਾਰ ਸੁਰੇਸ਼ ਖਜੁਰੀਆ ਨੇ ਪਾਈ ਵੋਟ

ਕੁਝ ਹੀ ਸਮੇਂ ਵਿਚ ਪ੍ਰਤਾਪ ਬਾਜਵਾ ਆਪਣੇ ਵੋਟ ਦਾ ਇਸਤਮਾਲ ਕਰਨਗੇ। ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਕਾਂਗਰਸ ਵੱਲੋਂ ਟਿਕਟ ਮਿਲਣ ਦੀ ਉਮੀਦ ਸੀ ਪਰ ਅਜਿਹਾ ਨਾ ਹੋਣ ਕਾਰਨ ਕੁਝ ਦੇਰ ਉਹ ਚੁਣਾਵੀ ਪ੍ਰਚਾਰ ਤੋਂ ਵੀ ਦੂਰ ਰਹੇ ਸਨ।

ਪਠਾਨਕੋਟ 'ਚ 10 ਵਜੇ ਤੱਕ 11.2% ਤੱਕ ਪੋਲਿੰਗ ਮੁਕੰਮਲ

ਹਰਜੀਤ ਸਿੰਘ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਬਤੌਰ ਪੋਲਿੰਗ ਏਜੰਟ ਕੰਮ ਕਰ ਰਹੇ ਸਨ, ਇਸ 'ਤੇ ਇਤਰਾਜ਼ ਜਤਾਉਣ ਤੇ ਉਹਨਾਂ ਨੂੰ ਬੂਥ ਤੋਂ ਹਟਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਬੂਥ ਨੰਬਰ 82 ਅਤੇ 172  ਤੇ ਮਾਮੂਲੀ ਝੜਪ ਦੀ ਖਬਰ ਹੈ।

ਸੁਜਾਨਪੁਰ ਤੇ ਦੀਨਾਨਗਰ ਦੀਆਂ ਵੋਟਿੰਗ ਮਸ਼ੀਨਾਂ 'ਚ ਆਈ ਖਰਾਬੀ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਤਾਂ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਸੁਜਾਨਪੁਰ ਦੇ ਬੂਥ ਨੰਬਰ ੪੭ 'ਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੋਕਣ ਦੀ ਖਬਰ ਮਿਲੀ ਹੈ।  ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਬੂਥ ਨੰਬਰ 127 'ਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੁੱਕ ਗਈ ਹੈ।

ਪਠਾਨਕੋਟ 'ਚ ਸਵੇਰੇ 9 ਵਜੇ ਤੱਕ 5.5% ਵੋਟਾਂ ਪਈਆਂ

ਬੀਜੇਪੀ ਉਮੀਦਵਾਰ ਸਵਰਣ ਸਲਾਰੀਆ ਨੇ ਪਾਈ ਆਪਣੀ ਮਾਤਾ ਜੀ ਦੇ ਨਾਲ ਵੋਟ

Gurdaspur by elections Punjab: Sunil Jakhar Swaran Salaria contesting!

----

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ੧੫ ਲੱਖ ੧੭ ਹਜ਼ਾਰ ੪੩੬ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ।

ਚੋਣ ਕਮਿਸ਼ਨ ਵਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਬਹੁਤ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਜ਼ਿਕਰ-ਏ-ਖਾਸ ਹੈ ਕਿ ਲੋਕ ਸਭਾ ਹਲਕੇ ਦੇ ਦੋ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਕੁੱਲ ੯ ਵਿਧਾਨ ਸਭਾ ਹਲਕੇ ਹਨ।

ਕੁੱਲ ੧੫ ਲੱਖ ੧੭ ਹਜ਼ਾਰ ੪੩੬ ਵੋਟਰਾਂ ‘ਚੋਂ ੮ ਲੱਖ ੭ ਹਜ਼ਾਰ ੯੨੪ ਵੋਟਰ ਮਰਦ ਹਨ ਤੇ ੭ ਲੱਖ ੯ ਹਜ਼ਾਰ ੪੯੮ ਵੋਟਰ ਇਸਤਰੀਆਂ, ੧੮ ਤੋਂ ੧੯ ਸਾਲ ਦੇ ੮੫ ਹਜ਼ਾਰ ੯੦੬ ਵੋਟਰ ਅਤੇ ੧੪ ਥਰਡ ਜੈਂਡਰ ਵੋਟਰ ਸ਼ਾਮਲ ਹਨ।

Gurdaspur by elections Punjab: Sunil Jakhar Swaran Salaria contesting!ਇਹਨਾਂ ਲਈ ੧੭੮੧ ਪੋਲਿੰਗ ਬੂਥ ਬਣਾਏ ਗਏ ਹਨ ਅਤੇ ੮੫੦੦ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ।

—PTC News

 

Related Post