ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਉਮੀਦਵਾਰਾਂ ਦੇ ਭਵਿੱਖ ਦਾ ਹੋਵੇਗਾ ਫੈਸਲਾ

By  Joshi October 11th 2017 08:55 AM -- Updated: October 11th 2017 09:23 AM

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ੧੫ ਲੱਖ ੧੭ ਹਜ਼ਾਰ ੪੩੬ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਵਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਬਹੁਤ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰ-ਏ-ਖਾਸ ਹੈ ਕਿ ਲੋਕ ਸਭਾ ਹਲਕੇ ਦੇ ਦੋ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਕੁੱਲ ੯ ਵਿਧਾਨ ਸਭਾ ਹਲਕੇ ਹਨ। ਕੁੱਲ ੧੫ ਲੱਖ ੧੭ ਹਜ਼ਾਰ ੪੩੬ ਵੋਟਰਾਂ 'ਚੋਂ ੮ ਲੱਖ ੭ ਹਜ਼ਾਰ ੯੨੪ ਵੋਟਰ ਮਰਦ ਹਨ ਤੇ ੭ ਲੱਖ ੯ ਹਜ਼ਾਰ ੪੯੮ ਵੋਟਰ ਇਸਤਰੀਆਂ, ੧੮ ਤੋਂ ੧੯ ਸਾਲ ਦੇ ੮੫ ਹਜ਼ਾਰ ੯੦੬ ਵੋਟਰ ਅਤੇ ੧੪ ਥਰਡ ਜੈਂਡਰ ਵੋਟਰ ਸ਼ਾਮਲ ਹਨ।  ਇਹਨਾਂ ਲਈ ੧੭੮੧ ਪੋਲਿੰਗ ਬੂਥ ਬਣਾਏ ਗਏ ਹਨ ਅਤੇ ੮੫੦੦ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। —PTC News

Related Post