ਜਾਣੋ ਕਿਸ ਹਲਕੇ 'ਚ ਹੋਈ ਕਿੰਨ੍ਹੇ ਫੀਸਦੀ ਵੋਟਿੰਗ!

By  Joshi October 11th 2017 07:34 PM -- Updated: October 11th 2017 07:46 PM

---01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਅਧੀਨ ਤਿੰਨ ਅਸੈਂਬਲੀ ਸੈਗਮੈਂਟ (001-ਸੁਜਾਨਪੁਰ, 002-ਭੋਆ(ਅ.ਜ) ਅਤੇ 003-ਪਠਾਨਕੋਟ) ਵਿਖੇ ਕੂਲ 56.5 ਪ੍ਰਤੀਸ਼ਤ ਹੋਇਆ ਮੱਤਦਾਨ

---ਤਿੰਨ ਅਸੈਂਬਲੀ ਸੈਗਮੈਂਟ 001-ਸੁਜਾਨਪੁਰ ਵਿਖੇ 54.7 ਪ੍ਰਤੀਸ਼ਤ, 002-ਭੋਆ(ਅ.ਜ) ਵਿਖੇ 59.65 ਪ੍ਰਤੀਸ਼ਤ ਅਤੇ 003-ਪਠਾਨਕੋਟ ਵਿਖੇ ਕਰੀਬ 54.81 ਪ੍ਰਤੀਸ਼ਤ ਹੋਇਆ ਮੱਤਦਾਨ

ਪਠਾਨਕੋਟ, 11 ਅਕਤੂਬਰ:- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ 11 ਅਕਤੂਬਰ ਨੂੰ ਜਿਲ•ਾ ਪਠਾਨਕੋਟ ਵਿੱਚ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਜਿਲ•ਾ ਪਠਾਨਕੋਟ ਦੇ 565 ਪੋਲਿੰਗ ਬੂੱਥਾਂ ਤੇ ਅਮਨ ਅਤੇ ਸਾਂਤੀ ਨਾਲ ਨੇਪਰੇ ਚਾੜੀਆਂ ਗਈਆਂ ਅਤੇ ਜਿਲ•ਾ ਪਠਾਨਕੋਟ ਵਿਖੇ ਕੂਲ 56.5 ਪ੍ਰਤੀਸ਼ਤ ਮੱਤਦਾਨ ਹੋਇਆ। ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਨੇ ਦਿੱਤੀ।

ਸ੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਅਧੀਨ ਜਿਲ•ੇ ਦੇ ਤਿੰਨ ਅਸੈਂਬਲੀ ਸੈਗਮੈਂਟ 001-ਸੁਜਾਨਪੁਰ ਵਿਖੇ 54.7 ਪ੍ਰਤੀਸ਼ਤ, 002-ਭੋਆ(ਅ.ਜ) ਵਿਖੇ 59.65 ਪ੍ਰਤੀਸ਼ਤ ਅਤੇ 003-ਪਠਾਨਕੋਟ ਵਿਖੇ ਕਰੀਬ 54.81 ਮੱਤਦਾਨ ਹੋਇਆ।

ਉਨ•ਾਂ ਦੱਸਿਆ ਕਿ ਵੋਟਰਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ•ੇ ਦੇ ਹਰੇਕ ਪੋਲਿੰਗ ਬੂੱਥ ਤੇ ਯੋਗ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਐਸ.ਐਸ.ਪੀ. ਪਠਾਨਕੋਟ ਦੀ ਯੋਗ ਅਗਵਾਈ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਸਨ। ਉਨ•ਾਂ ਦੱਸਿਆ ਕਿ ਜਿਲ•ੇ ਦੇ ਤਿੰਨ ਅਸੈਂਬਲੀ ਸੈਗਮੈਂਟ (001-ਸੁਜਾਨਪੁਰ, 002-ਭੋਆ(ਅ.ਜ) ਅਤੇ 003-ਪਠਾਨਕੋਟ) ਵਿਖੇ ਹੋਈ ਵੋਟਿੰਗ ਦੀ ਗਿਣਤੀ ਜਿਲ•ਾ ਪੱਧਰ ਤੇ ਪਠਾਨਕੋਟ ਵਿਖੇ ਹੀ ਕੀਤੀ ਜਾਵੇਗੀ।

Gurdaspur elections voting: ਜਾਣੋ ਕਿਸ ਹਲਕੇ 'ਚ ਹੋਈ ਕਿੰਨ੍ਹੇ ਫੀਸਦੀ ਵੋਟਿੰਗ!ਇੱਥੇ ਦੱਸਣਾ ਬਣਦਾ ਹੈ ਕਿ ਗੁਰਦਾਸਪੁਰ ਦੀ ਸੀਟ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਲਈ ਬੀਜੇਪੀ ਵੱਲੋਂ ਸਵਰਣ ਸਲਾਰੀਆ, ਸੁਨੀਲ ਜਾਖੜ, ਅਤੇ ਸੁਰੇਸ਼ ਖਜੁਰੀਆ ਆਹਮੋ ਸਾਹਮਣੇ ਸਨ।

 

No of  assembly segmentName of  assembly segmentPoll percentage of bye election 2017Poll percentage of  Assembly  election Feb 2017Poll percentage of  Parliamentary election 2014
1Sujanpur54.0079.8571.54
2Bhoa60.0076.4170.51
3Pathankot54.0076.5073.26
4Gurdaspur54.0075.3269.48
5Dinanagar54.0073.5365.89
6Qadian57.0076.2070.57
7Batala50.0070.0167.04
9Fatehgarh Churian63.0076.4572.23
10Dera Baba Nanak65.0077.7970.91
           Total56.0070.03

Related Post