ਜਦੋਂ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਘਰ ਮਾਰਿਆ ਛਾਪਾ ਤਾਂ ਮਿਲਿਆ ਅਜਿਹਾ ਗੈਰਕਾਨੂੰਨੀ ਸਮਾਨ

By  Shanker Badra October 2nd 2018 07:10 PM

ਜਦੋਂ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਘਰ ਮਾਰਿਆ ਛਾਪਾ ਤਾਂ ਮਿਲਿਆ ਅਜਿਹਾ ਗੈਰਕਾਨੂੰਨੀ ਸਮਾਨ:ਗੁਰਦਾਸਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਅਧਿਕਾਰੀ ਕੋਲੋਂ ਅਫ਼ੀਮ ਬਰਾਮਦ ਕਰਨ 'ਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਗੁਰਦਾਸਪੁਰ ਦੇ ਪਿੰਡ ਨਵਾਂ ਸ਼ਾਲਾ 'ਚ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸੁਮਿਤ ਕੁਮਾਰ ਦੇ ਘਰੋਂ 90 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ।ਇਸ ਤੋਂ ਬਾਅਦ ਪੁਲਿਸ ਨੇ ਇੰਸਪੈਕਟਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋਂ ਉਸ ਦੇ ਘਰ ਛਾਪਾ ਮਾਰਿਆ ਤਾਂ ਪੁਲਿਸ ਨੂੰ ਵੇਖ ਕੇ ਸੁਮਿਤ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉਸਦੇ ਘਰ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਅਫ਼ੀਮ ਬਰਾਮਦ ਹੋਈ ਹੈ।

ਜ਼ਿਕਰਯੋਗ ਹੈ ਕਿ ਇਹ ਮੁਲਾਜ਼ਮ ਪਹਿਲਾਂ ਵੀ ਕਈ ਕੇਸਾਂ 'ਚ ਸ਼ਾਮਿਲ ਹੈ ਅਤੇ ਮਹਿਕਮੇ ਦੇ ਕਈ ਵਾਦ-ਵਿਵਾਦਾਂ 'ਚ ਘਰਿਆ ਹੋਇਆ ਹੈ।

-PTCNews

Related Post