ਗੁਰਦਾਸਪੁਰ ਜੇਲ੍ਹ 'ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ

By  Shanker Badra May 22nd 2018 04:25 PM -- Updated: May 22nd 2018 04:36 PM

ਗੁਰਦਾਸਪੁਰ ਜੇਲ੍ਹ 'ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ਵਿੱਚ ਹੈ।Gurdaspur jail Prisoners Fire towerਜੇਲ੍ਹ ਵਿੱਚ ਉਸ ਸਮੇਂ ਇੱਕ ਵੱਡਾ ਹੰਗਾਮਾ ਸ਼ੁਰੂ ਗਿਆ ਜਦੋਂ ਜੇਲ੍ਹ ਵਿੱਚੋਂ ਇੱਕ ਵਾਰ ਫਿਰ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।ਇਹ ਫੋਨ ਜੇਲ ਦੇ ਬੈਰਕ ਨੰਬਰ 8 ਵਿੱਚੋਂ ਮਿਲੇ ਹਨ।ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਦੀ ਛੱਤ ਉੱਤੇ ਚੜ੍ਹ ਕੇ ਹੰਗਾਮਾ ਕੀਤਾ ਹੈ।Gurdaspur jail Prisoners Fire towerਜੇਲ੍ਹ ਦੀ ਛੱਤ ਉੱਤੇ ਚੜੇ ਕੈਦੀਆਂ ਨੇ ਪ੍ਰਸ਼ਾਸ਼ਨ ਦੇ ਨੱਕ 'ਚ ਦਮ ਕੀਤਾ।ਇੱਥੋਂ ਤੱਕ ਕਿ ਕੈਦੀਆਂ ਨੇ ਜੇਲ੍ਹ ਚੈਂਬਰਾਂ ਅਤੇ ਟਾਵਰ ਨੂੰ ਵੀ ਅੱਗ ਲਾ ਦਿੱਤੀ ਹੈ।Gurdaspur jail Prisoners Fire towerਇਸ ਘਟਨਾ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਇਹ ਹੰਗਾਮਾ ਕੈਦੀਆਂ ਦੀ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਹੈ।

-PTCNews

Related Post