ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ

By  Shanker Badra April 29th 2019 02:04 PM -- Updated: May 1st 2019 05:48 PM

ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ:ਗੁਰਦਾਸਪੁਰ : ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਸ ਤਰ੍ਹਾਂ ਬਾਲੀਵੁੱਡ ਸਟਾਰ ਸੰਨੀ ਦਿਓਲ ਵੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਰੇ ਹਨ। [caption id="attachment_288853" align="aligncenter" width="300"]Gurdaspur Puda Ground Sunny Deol Party workers and supporter first political speech ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ[/caption] ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਹੁੰਚੇ ਸਨ ,ਜਿਥੇ ਉਹ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਹਨ।ਇਸ ਮੌਕੇ ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ ਹੈ।ਇਸ ਮੌਕੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਭਰਾ ਬੌਬੀ ਦਿਓਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਹੋਰ ਸੀਨੀਅਰ ਲੀਡਰ ਮੌਜੂਦ ਸਨ। [caption id="attachment_288854" align="aligncenter" width="300"]Gurdaspur Puda Ground Sunny Deol Party workers and supporter first political speech ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ[/caption] ਇਸ ਦੌਰਾਨ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤੀ ਤੋਂ ਅਣਜਾਣ ਹਾਂ ਪਰ ਮੈਂ ਪੱਕਾ ਦੇਸ਼ ਭਗਤ ਹਾਂ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਸਾਰਿਆਂ ਦੀ ਜਿੱਤ ਹੈ।ਮੋਦੀ ਨੇ ਟਵੀਟ ਕਰਕੇ ਸੰਨੀ ਦੀ ਜਮ ਕੇ ਤਾਰੀਫ਼ ਕੀਤੀ।ਮੋਦੀ ਨੇ ਸੰਨੀ ਦੀ ਇਕ ਫ਼ਿਲ‍ਮ ਦਾ ਡਾਇਲਾਗ ਹਿੰਦੁਸ‍ਤਾਨ ਜਿੰਦਾ ਸੀ, ਜਿੰਦਾ ਹੈ ਅਤੇ ਜਿੰਦਾ ਰਹੇਗਾ ਨੂੰ ਟਵੀਟ ਵਿੱਚ ਦੁਹਰਾਇਆ।ਇਸਦਾ ਸੰਨੀ ਦਿਉਲ ਨੇ ਜੋਸ਼ੀਲਾ ਜਵਾਬ ਦਿੱਤਾ।ਉਨ੍ਹਾਂ ਨੇ ਲਿਖਿਆ ਹੁਣ ਚੱਕ ਦਾਂਗੇ ਫੱਟੇ। [caption id="attachment_288855" align="aligncenter" width="300"]Gurdaspur Puda Ground Sunny Deol Party workers and supporter first political speech ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ[/caption] ਇਸ ਤੋਂ ਪਹਿਲਾਂ ਸੰਨੀ ਦਿਓਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਓਥੇ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਰਾਜਨੀਤੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਨੇਤਾ ਮੌਜੂਦ ਸਨ।ਇਸ ਦੌਰਾਨ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਨਾਲ ਉਨ੍ਹਾਂ ਦੇ ਭਰਾ ਤੇ ਅਦਾਕਾਰ ਬੌਬੀ ਦਿਓਲ ਵੀ ਮੌਜੂਦ ਸਨ।ਉਨ੍ਹਾਂ ਦੇ ਪਹੁੰਚਣ ਦੀ ਖਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਦੋਵਾਂ ਭਰਾਵਾਂ ਦੀ ਝਲਕ ਪਾਉਣ ਲਈ ਉਤਾਵਲੇ ਹੋ ਰਹੇ ਹਨ। [caption id="attachment_288856" align="aligncenter" width="300"]Gurdaspur Puda Ground Sunny Deol Party workers and supporter first political speech ਗੁਰਦਾਸਪੁਰ ਦੇ ਪੁੱਡਾ ਗਰਾਊਂਡ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ ਸੰਨੀ ਦਿਓਲ , ਪੜ੍ਹੋ ਸੰਨੀ ਨੇ ਕੀ ਕਿਹਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ। -PTCNews

Related Post