ਗੁਰਦਾਸਪੁਰ ਐਕਸਾਈਜ਼ ਵਿਭਾਗ ਨੂੰ ਵੱਡੀ ਸਫ਼ਲਤਾ, ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼

By  Jashan A December 12th 2018 09:59 AM

ਗੁਰਦਾਸਪੁਰ ਐਕਸਾਈਜ਼ ਵਿਭਾਗ ਨੂੰ ਵੱਡੀ ਸਫ਼ਲਤਾ, ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼,ਗੁਰਦਸਪੁਰ: ਪੰਜ ਦਰਿਆਵਾਂ ਵਾਲੇ ਪੰਜਾਬ 'ਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਪੰਜਾਬ ਵਿੱਚ ਹਰ ਰੋਜ ਨੌਜਵਾਨ ਨਸ਼ੇ ਕਰਕੇ ਆਪਣੀਆਂ ਜਾਨਾਂ ਗੁਆ ਰਹੇ ਹਨ।

gurdaspur ਗੁਰਦਾਸਪੁਰ ਐਕਸਾਈਜ਼ ਵਿਭਾਗ ਨੂੰ ਵੱਡੀ ਸਫ਼ਲਤਾ, ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼

ਨਸ਼ੇ ਨੂੰ ਲੈ ਕੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ। ਪੰਜਾਬ 'ਚ ਨਸ਼ੇ ਨੇ ਬਹੁਤ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਸੂਬਾ ਪੁਲਿਸ ਵੱਲੋਂ ਨਸ਼ੇ 'ਤੇ ਠੱਲ ਪਾਉਣ ਲਈ ਕਈ ਮੁਹਿੰਮ ਚਲਾਈਆਂ ਗਈਆਂ ਹਨ। ਜਿਸ ਦੇ ਤਹਿਤ ਅੱਜ ਗੁਰਦਾਸਪੁਰ ਐਕਸਾਈਜ਼ ਵਿਭਾਗ ਅਤੇ ਇਨਫੋਰਸਮੈਂਟ ਵਿੰਗ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ ਹੈ।

ਹੋਰ ਪੜ੍ਹੋ:ਟਰੰਪ ਦੀ ਨਵੀਂ ਧਮਕੀ: ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ‘ਨਤੀਜੇ’ ਭੁਗਤਣ ਲਈ ਰਹਿਣ ਤਿਆਰ

Gurdaspur ਗੁਰਦਾਸਪੁਰ ਐਕਸਾਈਜ਼ ਵਿਭਾਗ ਨੂੰ ਵੱਡੀ ਸਫ਼ਲਤਾ, ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ ਦੇ ਪੰਡੋਰੀ ਰੋਡ ਤੇ ਸਥਿਤ ਇੱਕ ਸ਼ੈਲਰ ਅੰਦਰ ਨਜਾਇਜ਼ ਸ਼ਰਾਬ ਦਾ ਧੰਦਾ ਚਲ ਰਿਹਾ ਸੀ।ਇਸ ਸ਼ਾਝੀ ਛਾਪੇਮਾਰੀ ਦੌਰਾਨ ਵਿੰਗ ਨੇ ਵੱਡੇ ਪੱਧਰ 'ਤੇ ਹੋ ਰਹੇ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ।

gurdaspur ਗੁਰਦਾਸਪੁਰ ਐਕਸਾਈਜ਼ ਵਿਭਾਗ ਨੂੰ ਵੱਡੀ ਸਫ਼ਲਤਾ, ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਸ਼ਰਾਬ ਦੇ ਕਾਰੋਬਾਰ ਦਾ ਕੀਤਾ ਪਰਦਾਫਾਸ਼

ਸਾਂਝੀ ਛਾਪੇਮਾਰੀ ਦੌਰਾਨ ਨਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ 750 ਦੇ ਕਰੀਬ ਪੇਟੀਆਂ ਬਰਾਮਦ ਕੀਤੀਆਂ ਹਨ। ਉਥੇ ਹੀ ਐਕਸਾਈਜ਼ ਵਿਭਾਗ ਅਤੇ ਇਨਫੋਰਸਮੈਂਟ ਵਿੰਗ ਵੱਲੋਂ ਨਜਾਇਜ਼ ਸ਼ਰਾਬ ਸਪਲਾਈ ਲਈ ਵਰਤੀਆਂ ਜਾਂਦੀਆਂ 2 ਕਾਰਾਂ ਅਤੇ ਇਕ ਟਰੱਕ ਵੀ ਕਾਬੂ ਕੀਤਾ ਗਿਆ ਹੈ।

-PTC News

Related Post