ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗ ਚਾਨਣੁ ਹੋਆ

By  Joshi November 3rd 2017 09:45 PM -- Updated: November 4th 2017 08:45 AM

ਸ੍ਰਿਸ਼ਟੀ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਅਵਤਾਰ ਧਾਰਿਆ ਤਾਂ ਚਾਰੇ ਪਾਸੇ ਅੰਧਕਾਰ ਦਾ ਪਸਾਰਾ ਸੀ, ਗੁਰੂ ਸਾਹਿਬ ਦੇ ਜਨਮ ਤੋਂ ਹੀ ਸਿੱਧ ਹੋ ਗਿਆ ਸੀ ਕਿ ਇਹ ਬਾਲਕ ਕਿਸੇ ਇੱਕ ਦੀ ਗੱਲ ਨਹੀਂ ਕਰੇਗਾ ਬਲਕਿ ਉਹਨਾਂ ਦਾ ਜਨਮ ਸਮੁੱਚੀ ਮਾਨਵਤਾ ਦੀ ਭਲਾਈ ਲਈ ਹੋਇਆ ਸੀ। ਗੁਰੂ ਸਾਹਿਬ ਕ੍ਰਾਂਤੀਕਾਰੀ ਸੁਭਾਅ ਦੇ ਨਾਲ ਨਾਲ ਉੱਚ ਦਰਜੇ ਦੇ ਸਮਾਜ ਸੁਧਾਰਕ ਵੀ ਸਨ। ਗੁਰੂ ਸਾਹਿਬ ਨੇ ਜੁਲਮ ਦੇ ਖਿਲਾਫ ਆਪਣੀ ਆਵਾਜ਼ ਉਠਾਈ ਅਤੇ ਉਸ ਵੇਲੇ ਦੇ ਹਾਕਮ ਨੂੰ ਜਾਲਮ ਕਹਿ ਕੇ ਵੰਗਾਰਿਆ। ਇੰਨ੍ਹਾ ਹੀ ਨਹੀਂ ਗੁਰੂ ਸਾਹਿਬ ਨੇ ਗਰੀਬਾਂ ਅਤੇ ਮਜ਼ਲੂਮਾਂ 'ਤੇ ਹੁੰਦੇ ਜ਼ੁਲਮਾਂ ਦੇ ਲਈ ਰੱਬ ਨੂੰ ਵੀ ਤਾਹਨਾ ਮਾਰਿਆ। ਗੁਰੂ ਸਾਹਿਬ ਦੇ ਹੱਥੋਂ ਨਿਕਲੇ 20 ਰੁਪਇਆਂ ਦੇ ਲੰਗਰ ਅੱਜ ਵੀ ਗਰੀਬ ਗੁਰਬਿਆਂ ਦਾ ਢਿੱਡ ਭਰ ਰਹੇ ਨੇ। ਗੁਰੂ ਸਾਹਿਬ ਦਾ ਸਰਬੱਤ ਦਾ ਭਲਾ ਮੰਗਣ ਦੀ ਭਾਵਨਾ ਅੱਜ ਵੀ ਨਾਨਕ ਨਾਮ ਲੇਵਾ ਸਿੱਖਾਂ ਦੇ ਵਿੱਚ ਭਰੀ ਹੋਈ ਹੈ। ਗੁਰੂ ਸਾਹਿਬ ਜੀ ਨੇ ਵਹਿਮਾਂ ਭਰਮਾਂ ਦੇ ਵਿੱਚ ਫਸੀ ਹੋਈ ਮਨੁੱੱਖਤਾ ਦੇ ਅੰਦਰ ਚੇਤੰਨਤਾ ਪੈਦਾ ਕੀਤੀ। ਸਖਤ ਮਿਹਨਤ ਮੁਸ਼ੱਕਤ ਕਰ ਰੱਬ ਨੁੰ ਖੁਸ਼ ਕਰਨ ਲਈ ਖਰਚ ਕੀਤੀ ਜਾਂਦੀ ਮਾਇਆ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਲੋਕਾਈ ਨੂੰ ਰੱਬ ਦੀ ਅਸਲ ਆਰਤੀ ਬਾਰੇ ਚਾਨਣਾ ਪਾਇਆ। ਗੁਰੂ ਸਾਹਿਬ ਨੇ ਔਰਤ ਦੀ ਸਿਫਤ ਕਰ ਉਸਨੂੰ ਰਾਜਿਆਂ ਦੀ ਜਣਨੀ ਕਿਹਾ ਅਤੇ ਉਸਨੂੰ ਮਰਦਾਂ ਦੇ ਬਰਾਬਰ ਖੜ੍ਹਾ ਹੋਣ ਦੀ ਗੱਲ ਕੀਤੀ। ਗੁਰੂ ਸਾਹਿਬ ਨੇ ਮਨੁੱਖ ਮਾਤਰ ਕਲਿਆਣ ਲਈ ਬਾਣੀ ਦੀ ਰਚਨਾ ਕੀਤੀ, ਜਿਹਨਾਂ ਵਿੱਚ ਜਪੁਜੀ ਸਾਹਿਬ, ਜਾਪੁ ਸਾਹਿਬ, ਅਤੇ ਬਾਰਹਮਾਹ ਤੁਖਾਰੀ ਮੁੱਖ ਬਾਣੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। —PTC News

Related Post