ਹਲਕਾ ਭੁਲੱਥ ਦੇ ਭਦਾਸ ਤੋਂ 3 ਅਕਾਲੀ ਉਮੀਦਵਾਰ ਜਿੱਤਣ ਤੋਂ ਬਾਅਦ ਢੋਲ 'ਤੇ ਨੱਚ ਕੇ ਜਸ਼ਨ ਮਨਾਉਂਦੇ ਅਕਾਲੀ ਵਰਕਰ

By  Shanker Badra September 22nd 2018 02:03 PM -- Updated: September 22nd 2018 02:04 PM

ਹਲਕਾ ਭੁਲੱਥ ਦੇ ਭਦਾਸ ਤੋਂ 3 ਅਕਾਲੀ ਉਮੀਦਵਾਰ ਜਿੱਤਣ ਤੋਂ ਬਾਅਦ ਢੋਲ 'ਤੇ ਨੱਚ ਕੇ ਜਸ਼ਨ ਮਨਾਉਂਦੇ ਅਕਾਲੀ ਵਰਕਰ:ਪੰਜਾਬ ਅੰਦਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ।ਇਨ੍ਹਾਂ ਚੋਣਾਂ ਦੀ ਗਿਣਤੀ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ।ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ ਪਹਿਰਾ ਹੈ।

ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕਾਂ 'ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ਇਸ ਦੌਰਾਨ ਹਲਕਾ ਭੁਲੱਥ ਦੇ ਭਦਾਸ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 3 ਬਲਾਕ ਸੰਮਤੀ ਦੀਆਂ ਸੀਟਾਂ ਪਈਆਂ ਹਨ।ਇਸ ਵਿੱਚ ਭਦਾਸ ਤੋਂ ਅਕਾਲੀ ਦਲ ਦੇ ਉਮੀਦਵਾਰ ਜੰਸਵਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤਣ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨੇ ਢੋਲ 'ਤੇ ਨੱਚ ਕੇ ਜਸ਼ਨ ਮਨਾਇਆ ਹੈ।

https://www.facebook.com/ptcnewsonline/videos/298686717388041/

-PTCNews

Related Post