ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਿਲਿਆ ਹੈਂਡ ਗ੍ਰਨੇਡ , ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ

By  Shanker Badra August 13th 2021 11:57 AM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ 'ਚ ਖਾਲੀ ਪਲਾਟ ਦੇ ਸਾਹਮਣੇ ਇਕ ਹੈਂਡ ਗਰਨੇਡ ਮਿਲਿਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਹੈਂਡ ਗਰਨੇਡ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। [caption id="attachment_523024" align="aligncenter" width="300"] ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਿਲਿਆ ਹੈਂਡ ਗ੍ਰਨੇਡ , ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਡੈਲਟਾ ਪਲੱਸ ਵੇਰੀਐਂਟ ਨਾਲ ਮੁੰਬਈ 'ਚ ਪਹਿਲੀ ਮੌਤ , ਲੱਗੀਆਂ ਸੀ Covishield ਦੀਆਂ ਦੋਵੇਂ ਡੋਜ਼ ਜਾਣਕਾਰੀ ਅਨੁਸਾਰ ਰਣਜੀਤ ਐਵੇਨਿਊ ਸਥਿਤ ਇਕ ਘਰ ਦੇ ਬਾਹਰ ਇਹ ਹੈਂਡ ਗ੍ਰਨੇਡ ਮਿਲਿਆ ਹੈ। ਇਸ ਬਾਰੇ ਜਾਣਕਾਰੀ ਉਦੋਂ ਮਿਲੀ ,ਜਦੋਂ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ ਤਾਂ ਉਸਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਿੱਥੇ ਇਹ ਗ੍ਰਨੇਡ ਮਿਲਿਆ ਹੈ, ਉਹ ਇਕ ਰਿਹਾਇਸ਼ੀ ਇਲਾਕਾ ਹੈ। [caption id="attachment_523023" align="aligncenter" width="300"] ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਿਲਿਆ ਹੈਂਡ ਗ੍ਰਨੇਡ , ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ[/caption] ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੀਆਂ ਟੀਮਾਂ ਅਤੇ ਬੰਬ ਰੋਕੂ ਦਸਤੇ ਮੌਕੇ 'ਤੇ ਪਹੁੰਚ ਗਏ ਅਤੇ ਗ੍ਰਨੇਡ ਨੂੰ ਰੇਤਾਂ ਦੀ ਬੋਰੀਆਂ ਨਾਲ ਢੱਕ ਦਿੱਤਾ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਅਨੁਸਾਰ ਹੈਂਡ ਗ੍ਰਨੇਡ ਵਰਗੀ ਚੀਜ਼ ਮਿਲੀ ਹੈ, ਬੰਬ ਰੋਕੂ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ, ਇਸ ਨੂੰ ਖਾਲੀ ਥਾਂ 'ਤੇ ਲਿਜਾ ਕੇ ਡਿਫਿਊਜ਼ ਕਰ ਦਿੱਤਾ ਜਾਵੇਗਾ। [caption id="attachment_523022" align="aligncenter" width="300"] ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਿਲਿਆ ਹੈਂਡ ਗ੍ਰਨੇਡ , ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਡਿੱਗੀ ਤਿੰਨ ਮੰਜ਼ਿਲਾਂ ਬਿਲਡਿੰਗ , ਕਈ ਲੋਕਾਂ ਦੇ ਮਲਬੇ ਹੇਠਾਂ ਫ਼ਸੇ ਹੋਣ ਦੀ ਸ਼ੰਕਾ ਦੱਸਣਯੋਗ ਹੈ ਕਿ ਸੁਰੱਖਿਆ ਏਜੰਸੀਆਂ ਪਾਕਿਸਤਾਨ ਦੇ ਭਾਰਤੀ ਸਰਹੱਦ 'ਚ ਘਿਣਾਉਣੇ ਇਰਾਦਿਆਂ ਨੂੰ ਬੇਨਕਾਬ ਕਰਨ 'ਚ ਲੱਗੀ ਹੋਈ ਹੈ। ਇਸ ਤੋਂ ਪੰਜ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹੀ ਸਰਹੱਦੀ ਪਿੰਡ ਬੱਚੀਵਿੰਡ 'ਚ ਡਰੋਨ ਦੇ ਰਸਤੇ ਪਾਕਿ ਵਲੋਂ ਸੁੱਟੇ ਗਏ ਆਰ. ਡੀ. ਐਕਸ. ਲੱਗੇ ਟਿਫਿਨ ਬੰਬ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। -PTCNews

Related Post