PM ਮੋਦੀ ਦੇ ਜਨਮ ਦਿਨ 'ਤੇ ਨੇਪਾਲ ਦੇ PM ਨੇ ਤਿੰਨ ਭਾਸ਼ਾਵਾਂ 'ਚ ਦਿੱਤੀ ਵਧਾਈ

By  Jashan A September 17th 2019 02:14 PM

PM ਮੋਦੀ ਦੇ ਜਨਮ ਦਿਨ 'ਤੇ ਨੇਪਾਲ ਦੇ PM ਨੇ ਤਿੰਨ ਭਾਸ਼ਾਵਾਂ 'ਚ ਦਿੱਤੀ ਵਧਾਈ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ।PM ਮੋਦੀ ਨੇ ਜਨਮਦਿਨ ਦੀ ਸ਼ੁਰੂਆਤ ਆਪਣੇ ਜੱਦੀ ਸੂਬੇ ਗੁਜਰਾਤ ਵਿਚ ‘ਸਟੈਚਿਊ ਆਫ ਯੂਨਿਟੀ’ ਅਤੇ ਨਰਮਦਾ ਨਦੀ ’ਤੇ ਬਣੇ ਸਰਦਾਰ ਸਰੋਵਰ ਬੰਨ੍ਹ ਦਾ ਨਿਰੀਖਣ ਕਰਨ ਦੇ ਨਾਲ ਕੀਤੀ।

https://twitter.com/kpsharmaoli/status/1173767497004109824?s=20

ਉਹਨਾਂ ਨੂੰ ਚਾਹੁਣ ਵਾਲੇ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਵਿਚੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਜਨਮ ਦਿਨ ਦੇ ਵਧਾਈ ਸੰਦੇਸ਼ ਮਿਲ ਰਹੇ ਹਨ।

ਹੋਰ ਪੜ੍ਹੋ: ਓਨਾਵ: ਹਿੰਦੁਸਤਾਨ ਪੈਟਰੋਲੀਅਮ ਦੇ ਪਲਾਂਟ 'ਚ ਜ਼ਬਰਦਸਤ ਧਮਾਕਾ, ਮਚਿਆ ਹੜਕੰਪ

https://twitter.com/kpsharmaoli/status/1173767500430888960?s=20

ਜਿਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਵੀ ਇਸ ਖਾਸ ਮੌਕੇ 'ਤੇ ਉਹਨਾਂ ਨੂੰ ਵੱਖਰੇ ਅੰਦਾਜ 'ਚ ਵਧਾਈਆਂ ਦਿੱਤੀਆਂ ਹਨ। ਉਹਨਾਂ ਪ੍ਰਧਾਨ ਮੰਤਰੀ ਮੋਦੀ ਨੂੰ ਤਿੰਨ ਵੱਖ-ਵੱਖ ਭਾਸ਼ਾਵਾਂ 'ਚ ਵਧਾਈ ਦਿੱਤੀ ਹੈ।ਉਨ੍ਹਾਂ ਦਾ ਵਧਾਈ ਸੰਦੇਸ਼ ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਭਾਸ਼ਾ 'ਚ ਹੈ।

https://twitter.com/kpsharmaoli/status/1173767502406381568?s=20

ਓਲੀ ਨੇ ਅੰਗਰੇਜ਼ੀ ਵਿਚ ਟਵੀਟ ਕੀਤਾ ਹੈ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ 'ਤੇ ਹਾਰਦਿਕ ਸ਼ੁਭਕਾਮਨਾਵਾਂ। ਮੈਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਇੱਛਾ ਕਰਦਾ ਹਾਂ। ਅਸੀਂ ਅੱਗੇ ਚੱਲ ਕੇ ਨੇਪਾਲ-ਭਾਰਤ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।''

-PTC News

Related Post