ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 69 ਵਾਂ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

By  Jashan A September 17th 2019 08:29 AM -- Updated: September 17th 2019 08:45 AM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 69 ਵਾਂ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਜਨਮ 17 ਸਤੰਬਰ 1950 ਨੂੰ ਵਾਦਨਗਰ 'ਚ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਨਰੇਂਦਰ ਦਾਮੋਦਰਦਾਸ ਮੋਦੀ ਹੈ।

https://twitter.com/bishnoikuldeep/status/1173788567174184960?s=20

ਉਹਨਾਂ ਦੇ ਜਨਮਦਿਨ 'ਤੇ ਭਾਜਪਾ ਵਰਕਰ ਅਤੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਸ਼ੁਭਕਾਮਨਾਵਾਂ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੋਦੀ ਇਸ ਵਾਰ ਆਪਣਾ ਜਨਮਦਿਨ ਅਹਿਮਦਾਬਾਦ 'ਚ ਮਨਾਉਣਗੇ, ਜਿਥੇ ਉਹ ਆਪਣੀ ਮਾਂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ।

ਹੋਰ ਪੜ੍ਹੋ: ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ

https://twitter.com/CapriciousSoul/status/1173787216377761792?s=20

ਉਥੇ ਹੀ ਭਾਜਪਾ ਵਰਕਰਾਂ ਅਤੇ ਆਗੂਆਂ ਵੱਲੋਂ ਮੋਦੀ ਦਾ ਜਨਮਦਿਨ ਮਨਾਉਣ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਅਹਿਮਦਾਬਾਦ ਸ਼ਹਿਰ ਆਪਣੇ ਮਨਪਸੰਦ ਨਰੇਂਦਰ ਮੋਦੀ ਦੇ ਜਨਮਦਿਨ ਦੇ ਦਿਨ ਲਈ ਤਿਆਰ ਹੈ। ਹਵਾਈ ਅੱਡੇ ਤੋਂ ਰਾਜ ਭਵਨ ਤੱਕ ਹੋਰਡਿੰਗਜ਼ ਅਤੇ ਬੈਨਰ ਲਗਾਏ ਗਏ ਹਨ।

https://twitter.com/MANIKNGR2000/status/1173789540042956800?s=20

ਤੁਹਾਨੂੰ ਦੱਸ ਦਈਏ ਕਿ ਪੀਐੱਮ ਮੋਦੀ ਦੇ ਜਨਮਦਿਨ 'ਤੇ ਨਰਮਦਾ ਤਿਉਹਾਰ ਪੂਰੇ ਗੁਜਰਾਤ' ਚ ਮਨਾਇਆ ਜਾ ਰਿਹਾ ਹੈ। ਲਗਭਗ 5000 ਸਥਾਨਾਂ 'ਤੇ ਨਰਮਦਾ ਆਰਤੀ ਹੋਵੇਗੀ।ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਕੇਵੜੀਆ ਪਹੁੰਚ ਜਾਣਗੇ।

https://twitter.com/SiddhpuraNirav1/status/1173792446070714369?s=20

ਇਸ ਤੋਂ ਬਾਅਦ ਨਰਮਦਾ ਪੂਜਾ ਹੋਵੇਗੀ, ਜਿਸ ਵਿਚੋਂ ਪ੍ਰਧਾਨਮੰਤਰੀ ਹਿੱਸਾ ਲੈਣਗੇ। ਮੋਦੀ ਉਥੇ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਹ ਰੈਲੀ ਸਵੇਰੇ 11 ਤੋਂ 12 ਵਜੇ ਤੱਕ ਹੋ ਸਕਦੀ ਹੈ।

https://twitter.com/BEINGASHISH07/status/1173791976891633664?s=20

-PTC News

Related Post